ਮੇਖ : ਬਾਅਦ ਦੁਪਹਿਰ ਤੱਕ ਸਮਾਂ ਅਹਿਤਿਆਤ ਪ੍ਰੇਸ਼ਾਨੀ ਵਾਲਾ, ਖਰਚਿਆਂ ਦਾ ਜ਼ੋਰ ਰਹੇਗਾ, ਸਫਰ ਨਾ ਕਰਨਾ ਸਹੀ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।
ਮਿਥੁਨ : ਸਿਤਾਰਾ ਬਾਅਦ ਦੁਪਹਿਰ ਤੱਕ ਸਰਕਾਰੀ ਕੰਮਾਂ ’ਚ ਮਨਮਰਜ਼ੀ ਦੀ ਸਫਲਤਾ ਨਾ ਦੇਵੇਗਾ, ਫਿਰ ਬਾਅਦ ’ਚ ਕਾਰੋਬਾਰੀ ਕੰਮਾਂ ਦੀ ਦਸ਼ਾ ਕੰਫਰਟੇਬਲ ਰਹੇਗੀ।
ਕਰਕ : ਬਾਅਦ ਦੁਪਹਿਰ ਤੱਕ ਸਮਾਂ ਬਾਧਾਵਾਂ-ਮੁਸ਼ਕਲਾਂ ਵਾਲਾ, ਇਸ ਲਈ ਕੋਈ ਵੀ ਕੋਸ਼ਿਸ਼ ਸ਼ੁਰੂ ਨਾ ਕਰੋ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤ ਮਾਣ ਦੇਣ ਵਾਲਾ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਪੇਟ ਲਈ ਠੀਕ ਨਾ ਹੋਵੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਬਾਅਦ ਦੁਪਹਿਰ ਤੱਕ ਅਰਥਦਸ਼ਾ ਬਿਹਤਰ ਰਹੇਗੀ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਫਿਰ ਹਰ ਫਰੰਟ ’ਤੇ ਸੂਚੇਤ ਰਹਿਣ ਦੀ ਜ਼ਰੂਰਤ ਰਹੇਗੀ।
ਤੁਲਾ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਹਰ ਫਰੰਟ ’ਤੇ ਅਹਿਤਿਆਤ ਰੱਖਣੀ ਜ਼ਰੂਰੀ, ਮਨ ਵੀ ਟੈਂਸ ਅਤੇ ਕਮਜ਼ੋਰ ਬਣੇਗਾ, ਫਿਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ
ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਹਾਲਾਤ ਠੀਕ ਰੱਖੇਗਾ ਪਰ ਬਾਅਦ ’ਚ ਸਮਾਂ ਮੁਸ਼ਕਿਲਾਂ ਵਾਲਾ ਬਣ ਸਕਦਾ ਹੈ, ਆਪ ਦਾ ਹਰ ਦਾਅ-ਉਲਟਾ ਪਵੇਗਾ।
ਧਨ : ਸਿਤਾਰਾ ਬਾਅਦ ਦੁਪਹਿਰ ਤੱਕ ਪ੍ਰਾਪਰਟੀ ਦੇ ਕੰਮਾਂ ਲਈ ਕਮਜ਼ੋਰ, ਰੁਕਾਵਟਾਂ, ਮੁਸ਼ਕਿਲਾਂ ਉਭਰਦੀਆਂ ਰਹਿਣਗੀਆਂ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਮਨ ਨੂੰ ਉਚਾਟ-ਬੇਚੈਨ ਰੱਖ ਸਕਦਾ ਹੈ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲਣ ਦੀ ਆਸ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਅਰਥ ਦਸ਼ਾ ਠੀਕ-ਠਾਕ ਤਾਂ ਰੱਖੇਗਾ ਪਰ ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਾ ਕਰੋ, ਫਿਰ ਬਾਅਦ ’ਚ ਸਮਾਂ ਬਿਹਤਰ ਬਣੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਧਿਆਨ ਰੱਖੋ ਕਿ ਕਿਸੇ ਨਾਲ ਝਗੜਾ ਨਾ ਹੋ ਜਾਵੇ।
30 ਮਾਰਚ 2025, ਐਤਵਾਰ
ਚੇਤ ਸੁਦੀ ਤਿੱਥੀ ਏਕਮ (ਦੁਪਹਿਰ 12.50 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਚੇਤ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 9 (ਚੇਤ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 29, ਸੂਰਜ ਉਦੇ ਸਵੇਰੇ 6.23 ਵਜੇ, ਸੂਰਜ ਅਸਤ ਸ਼ਾਮ 6.42 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸ਼ਾਮ 4.35 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਏਂਦਰ (ਸ਼ਾਮ 5.54 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮੀਨ ਰਾਸ਼ੀ ’ਤੇ (ਸ਼ਾਮ 4.35 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 4.35 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਪੰਚਕ ਹਟੇਗੀ (4.35 ’ਤੇ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਚੇਤ ਸੁਦੀ ਪੱਖ, ਚੇਤ (ਵਾਸੰਤ) ਨਰਾਤੇ ਅਤੇ ਬਿਕ੍ਰਮੀ ਸੰਮਤ 2082 ਸ਼ੁਰੂ, ਚੰਦਰ ਦਰਸ਼ਨ, ਮੇਲਾ ਨਵਰਾਤਰਾ-ਕਾਂਗੜਾ ਜੀ, ਨੈਣਾ ਦੇਵੀ ਜੀ, ਮਨਸਾ ਦੇਵੀ ਜੀ (ਹਰਿਦੁਆਰ, ਪੰਚਕੂਲਾ), ਬਾਲਾ ਸੁੰਦਰੀ, ਕਾਲਕਾ ਜੀ, ਝੰਡੇ ਵਾਲਾ (ਦਿੱਲੀ) ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰ-ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ
NEXT STORY