ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਫ਼ੈਸਲਾ ਸੂਬੇ 'ਚ ਵੱਧ ਰਹੀ ਗਰਮੀ ਦੇ ਕਾਰਨ ਲਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਹਿਲੀ ਅਪ੍ਰੈਲ ਮਤਲਬ ਕਿ ਅੱਜ ਤੋਂ ਪੰਜਾਬ 'ਚ ਸਕੂਲ ਸਵੇਰੇ 8 ਵਜੇ ਤੋਂ ਲੱਗਣਗੇ, ਜਦੋਂ ਕਿ ਛੁੱਟੀ ਬਾਅਦ ਦੁਪਹਿਰ 2 ਵਜੇ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ, ਕੱਲ੍ਹ ਤੋਂ ਲੱਗੇਗਾ ਮੋਟਾ ਜੁਰਮਾਨਾ, ਪਹਿਲਾਂ ਪੜ੍ਹ ਲਵੋ ਪੂਰੀ ਖ਼ਬਰ
ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੇ ਸਕੂਲਾਂ ਦਾ ਵੀ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪਹਿਲੀ ਅਪ੍ਰੈਲ ਤੋਂ ਯੂ. ਟੀ. 'ਚ ਸਿੰਗਲ ਸ਼ਿਫਟ 'ਚ ਚੱਲਦੇ ਸਕੂਲ ਸਵੇਰੇ 8 ਵਜੇ ਤੋਂ ਲੱਗਣਗੇ ਤੇ 2 ਵਜੇ ਛੁੱਟੀ ਹੋਵੇਗੀ, ਜਦੋਂਕਿ ਅਧਿਆਪਕਾਂ ਲਈ ਇਹ ਸਮਾਂ 7.50 ਵਜੇ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬੀਓ! ਕੂਲਰ-AC ਕਰਵਾ ਲਓ ਸਾਫ਼, ਤੇਜ਼ੀ ਨਾਲ ਵਧੇਗੀ ਗਰਮੀ
ਛੁੱਟੀ ਬਾਅਦ ਦੁਪਹਿਰੇ 2.10 'ਤੇ ਹੋਵੇਗੀ। ਜਦਕਿ ਡਬਲ ਸ਼ਿਫਟ ਵਾਲੇ ਸਕੂਲਾਂ 'ਚ ਸਵੇਰ ਵਾਲੀ ਸ਼ਿਫਟ 'ਚ ਵਿਦਿਆਰਥੀਆਂ ਲਈ ਸਮਾਂ 6ਵੀਂ ਜਮਾਤ ਤੋਂ ਉਪਰ ਲਈ ਸਵੇਰ 7.15 ਤੋਂ 12.45 ਅਤੇ ਸ਼ਾਮ ਲਈ ਇਕ ਵਜੇ ਤੋਂ ਸਾਢੇ ਪੰਜ ਵਜੇ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
NEXT STORY