ਇੰਟਰਨੈਸ਼ਨਲ ਡੈਸਕ- ਕਤਰ ਦਾ ਸ਼ਾਸਕ ਪਰਿਵਾਰ ਦੁਨੀਆ ਦੇ ਸਫਲ ਅਤੇ ਸਭ ਤੋਂ ਅਮੀਰ ਸ਼ਾਹੀ ਪਰਿਵਾਰਾਂ ਵਿਚੋਂ ਇਕ ਹੈ। ਹਾਲ ਹੀ ਵਿਚ ਖੁਲਾਸੇ ਮੁਤਾਬਕ ਅਲ-ਥਾਨੀ ਕਤਰ ਪਰਿਵਾਰ ਕੋਲ ਲੰਡਨ ਵਿੱਚ 40 ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਹੈ, ਜੋ ਕਿ ਕਿੰਗ ਤੋਂ ਵੀ ਵੱਧ ਹੈ। ਇਸ ਜਾਇਦਾਦ ਵਿੱਚ ਹੀਥਰੋ ਹਵਾਈ ਅੱਡਾ, ਹੈਰੋਡਸ, ਸੈਂਸਬਰੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਜਾਣੋ ਸ਼ੇਖ ਤਮੀਮ ਬਾਰੇ
ਕਤਰ ਵਿੱਚ ਸਭ ਤੋਂ ਉੱਚਾ ਅਹੁਦਾ 'ਅਮੀਰ' ਦਾ ਹੁੰਦਾ ਹੈ। ਵਰਤਮਾਨ ਵਿੱਚ ਤਮੀਮ ਬਿਨ ਹਮਦ ਅਲ ਥਾਨੀ ਕਤਰ ਦੇ 'ਅਮੀਰ' ਹਨ। ਇਸ ਅਹੁਦੇ ਦੀ ਸ਼ਕਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਤਰ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ਼ 11 ਅਮੀਰ ਹੋਏ ਹਨ ਅਤੇ ਉਹ ਸਾਰੇ ਅਲ ਥਾਨੀ ਪਰਿਵਾਰ ਨਾਲ ਸਬੰਧਤ ਰਹੇ ਹਨ। ਸ਼ੇਖ ਤਮੀਮ ਪਿਛਲੇ ਅਮੀਰ ਕਿੰਗ ਹਮਦ ਬਿਨ ਖਲੀਫਾ ਅਲ ਥਾਨੀ ਦੇ ਚੌਥੇ ਪੁੱਤਰ ਹਨ। ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਨੇ 2013 ਵਿੱਚ ਅਮੀਰ ਦਾ ਅਹੁਦਾ ਛੱਡ ਦਿੱਤਾ। ਇਸ ਤੋਂ ਬਾਅਦ ਸ਼ੇਖ ਤਮੀਮ ਬਿਨ ਹਮਦ ਨੂੰ ਗੱਦੀ ਮਿਲੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਤਕਨਾਲੋਜੀ ਸਪਲਾਈ ਕਰਨ ਦੇ ਦੋਸ਼ 'ਚ ਪਾਕਿਸਤਾਨੀ-ਕੈਨੇਡੀਅਨ ਗ੍ਰਿਫ਼ਤਾਰ
ਸ਼ੇਖ ਤਮੀਮ ਦਾ ਜਨਮ 3 ਜੂਨ 1980 ਨੂੰ ਹੋਇਆ ਸੀ। ਉਸਨੇ ਲੰਡਨ ਦੇ ਹੈਰੋ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਇੰਗਲੈਂਡ ਦੀ ਰਾਇਲ ਮਿਲਟਰੀ ਅਕੈਡਮੀ ਗਿਆ ਅਤੇ 1998 ਵਿੱਚ ਉੱਥੋਂ ਗ੍ਰੈਜੂਏਸ਼ਨ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੇਖ ਤਮੀਮ ਕਤਰ ਵਾਪਸ ਆ ਗਏ। ਉਸਨੂੰ ਫੌਜ ਵਿੱਚ ਸੈਕਿੰਡ ਲੈਫਟੀਨੈਂਟ ਦਾ ਰੈਂਕ ਦਿੱਤਾ ਗਿਆ।
ਸ਼ੇਖ ਤਮੀਮ ਦੇ 3 ਵਿਆਹ ਅਤੇ 13 ਬੱਚੇ
ਸ਼ੇਖ ਤਮੀਮ ਨੇ ਤਿੰਨ ਵਿਆਹ ਕੀਤੇ ਹਨ ਅਤੇ ਉਨ੍ਹਾਂ ਦੇ 13 ਬੱਚੇ ਹਨ। 8 ਜਨਵਰੀ 2005 ਨੂੰ ਉਸਨੇ ਪਹਿਲਾ ਵਿਆਹ ਸ਼ੇਖਾ ਜਵਾਹਰ ਬਿੰਤ ਹਮਦ ਅਲ ਥਾਨੀ ਨਾਲ ਕੀਤਾ। ਉਸਦੇ ਚਾਰ ਬੱਚੇ ਹਨ। ਸ਼ੇਖ ਤਮੀਮ ਨੇ 3 ਮਾਰਚ 2009 ਨੂੰ ਸ਼ੇਖਾ ਅਲ-ਅਨੌਦ ਬਿੰਤ ਮਾਨਾ ਅਲ ਹਜਰੀ ਨਾਲ ਦੂਜਾ ਵਿਆਹ ਕੀਤਾ। ਜਿਸ ਤੋਂ 5 ਬੱਚੇ ਪੈਦਾ ਹੋਏ। ਇਸ ਤੋਂ ਬਾਅਦ 25 ਫਰਵਰੀ 2014 ਨੂੰ ਸ਼ੇਖ ਤਮੀਮ ਨੇ ਸ਼ੇਖਾ ਨੂਰਾ ਬਿੰਤ ਹਥਲ ਅਲ ਦੋਸਾਰੀ ਨਾਲ ਤੀਜੀ ਵਾਰ ਵਿਆਹ ਕੀਤਾ। ਜਿਸ ਤੋਂ ਉਸਦੇ 4 ਬੱਚੇ ਹਨ। ਕੁੱਲ ਮਿਲਾ ਕੇ ਸ਼ੇਖ ਤਮੀਮ ਦੇ 7 ਪੁੱਤਰ ਅਤੇ 6 ਧੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਅਫਗਾਨਿਸਤਾਨ 'ਚ ਪੱਛਮੀ ਕਾਨੂੰਨਾਂ ਦੀ ਕੋਈ ਲੋੜ ਨਹੀਂ'
NEXT STORY