ਲੁਧਿਆਣਾ (ਖ਼ੁਰਾਨਾ): ਮਾਡਲ ਟਾਊਨ ਇਲਾਕੇ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਾਡਲ ਟਾਊਨ ਡਵੀਜ਼ਨ ਨਾਲ ਸਬੰਧਤ ਚਲਦੀ ਟਰੇਨ ਦੀ ਹੁੱਕ ਟੁੱਟ ਜਾਣ ਕਾਰਨ ਬਿਜਲੀ ਦਾ ਵੱਡਾ ਟਰਾਂਸਫਾਰਮਰ ਜ਼ਮੀਨ 'ਤੇ ਜਾ ਡਿੱਗਿਆ, ਜਿਸ ਦੀ ਜ਼ੋਰਦਾਰ ਆਵਾਜ਼ ਨਾਲ ਸ਼ਹਿਰ ਦੇ ਪਾਸ਼ ਇਲਾਕੇ ਵਿਚ ਭਾਜੜਾਂ ਪੈ ਗਈਆਂ। ਇਸ ਦੌਰਾਨ ਗਨੀਮਤ ਇਹ ਰਹੀ ਕਿ ਹਾਦਸਾ ਸੁੰਨਸਾਨ ਜਗ੍ਹਾ ਵਾਪਰਿਆ ਤੇ ਵੱਡਾ ਹਾਦਸਾ ਹੋਣੋਂ ਟਲ਼ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਕਰੇਨ 'ਤੇ ਚਾਲਕ ਵੱਲੋਂ ਇੱਕੋ ਵੇਲੇ 3 ਟਰਾਂਸਫ਼ਾਰਮਰ ਲੱਦੇ ਹੋਏ ਸਨ। ਇਸ ਦੌਰਾਨ ਜਦੋਂ ਮਾਡਲ ਟਾਊਨ ਮੁੱਖ ਮਾਰਗ 'ਤੇ ਪਹੁੰਚਿਆ ਤਾਂ ਕਰੇਨ ਦੇ ਨਾਲ ਲੱਗੇ ਲੋਹੇ ਦੇ ਸੰਗਲ ਦਾ ਹੁੱਕ ਟੁੱਟ ਜਾਣ ਕਾਰਨ ਬਿਜਲੀ ਦਾ ਇਕ ਟਰਾਂਸਫ਼ਾਰਮਰ ਹੇਠਾਂ ਜਾ ਡਿੱਗਿਆ, ਜਿਸ ਕਾਰਨ ਟਰਾਂਸਫ਼ਾਰਮਰ 'ਚ ਜੰਮਿਆ ਸਾਰਾ ਤੇਲ ਜ਼ਮੀਨ 'ਤੇ ਰੁੜ ਗਿਆ ਤੇ ਪਾਵਰਕਾਮ ਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨਾਂ 'ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੰਜਬਾ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਾਡਲ ਟਾਊਨ ਡਵੀਜ਼ਨ ਵਿਚ ਤਾਇਨਾਤ ਐਕਸੀਅਨ ਤਰਸੇਮ ਲਾਲ ਬੈਂਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਿਆ ਤੇ ਨੁਕਸਾਨੇ ਹੋਏ ਬਿਜਲੀ ਦੇ ਟਰਾਂਸਫ਼ਾਰਮਰ ਨੂੰ ਚੁਕਵਾ ਕੇ ਠੀਕ ਕਰਨ ਲਈ ਵਰਕਸ਼ਾਪ ਵਿਚ ਭੇਜ ਦਿੱਤਾ। ਐਕਸੀਅਨ ਨੇ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਨੂੰ ਵੇਖਦਿਆਂ ਇਲਾਕੇ ਵਿਚ ਬਿਜਲੀ ਸਪਲਾਈ ਸੁਚਾਰੂ ਰੱਖਣ ਲਈ ਮਾਡਲ ਟਾਊਨ ਡਵੀਜ਼ਨ ਤੋਂ ਭਾਰਤ ਨਗਰ ਚੌਕ ਨੇੜੇ ਪੈਂਦੇ ਇਲਾਕਿਆਂ ਵਿਚ ਬਿਜਲੀ ਦੇ ਟਰਾਂਸਫ਼ਾਰਮਰ ਭੇਜੇ ਗਏ ਸਨ। ਇਸ ਦੌਰਾਨ ਕਰੇਨ ਦੀ ਹੁੱਕ ਟੁੱਟ ਜਾਣ ਕਾਰਨ ਹਾਦਸਾ ਹੋ ਗਿਆ ਤੇ ਟਰਾਂਸਫ਼ਾਰਮਰ ਵਿਚ ਸਟੋਰ ਕੀਤਾ ਗਿਆ ਸਾਰਾ ਤੇਲ ਜ਼ਮੀਨ 'ਤੇ ਰੁੜ ਗਿਆ।
ਐਕਸੀਅਨ ਬੈਂਸ ਨੇ ਦੱਸਿਆ ਕਿ ਨੁਕਸਾਨਿਆ ਗਿਆ ਟਰਾਂਸਫਾਰਮਰ 200 ਕੇ.ਵੀ. ਪਾਵਰ ਦਾ ਹੈ, ਜਿਸ ਦੀ ਅੰਦਾਜ਼ਨ ਕੀਮਤ 3 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਪਾਵਰਕਾਮ ਨੂੰ ਹੋਏ ਆਰਥਿਕ ਨੁਕਸਾਨ ਦਾ ਅੰਦਾਜ਼ਾ ਅਜੇ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਅਸਲ ਤਸਵੀਰ ਸਾਹਮਣੇ ਆ ਸਕਦੀ ਹੈ। ਫ਼ਿਲਹਾਲ ਟਰਾਂਸਫ਼ਾਰਮਰ ਦੀ ਮੁਰੰਮਤ ਕਰਵਾਉਣ ਲਈ ਉਸ ਨੂੰ ਵਰਕਸ਼ਾਪ ਵਿਚ ਭੇਜ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਨਹੀਂ ਰੱਖ ਸਕਦੇ ਇੰਨਾ ਸੋਨਾ, ਜਾਣੋ ਇਨਕਮ ਟੈਕਸ ਦੇ ਨਿਯਮ...
NEXT STORY