ਲੁਧਿਆਣਾ (ਸੇਠੀ) : ਸ਼ਰਾਬੀਆਂ ਦੀ ਉਸ ਸਮੇਂ ਮੌਜ ਲੱਗ ਗਈ, ਜਦੋਂ ਸ਼ਰਾਬ ਔਸਤਨ 50 ਫ਼ੀਸਦੀ ਸਸਤੀ ’ਤੇ ਮਿਲੀ। ਸੋਮਵਾਰ ਨੂੰ ਮਹਾਨਗਰ ’ਚ ਲੋਕ ਸ਼ਰਾਬ ਦੀਆਂ ਕਈ-ਕਈ ਪੇਟੀਆਂ ਲੈ ਕੇ ਜਾਂਦੇ ਦੇਖੇ ਗਏ। 1 ਅਪ੍ਰੈਲ, 2025 ਤੋਂ ਨਵੇਂ ਠੇਕੇਦਾਰ ਨਵੀਂ ਆਬਕਾਰੀ ਨੀਤੀ 2025-26 ਤਹਿਤ ਠੇਕੇ ਖੋਲ੍ਹਣਗੇ ਪਰ ਨਵੇਂ ਠੇਕੇ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਹੀ ਲੋਕਾਂ ਨੇ ਸ਼ਰਾਬ ਦਾ ਭਾਰੀ ਕੋਟਾ ਚੁੱਕ ਲਿਆ। ਸ਼ਰਾਬ ਦੇ ਭਾਅ ਸਸਤੇ ਹੁੰਦੇ ਹੀ ਸ਼ਰਾਬੀ ਠੇਕੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੀ ਸੁਣਨ ’ਚ ਆਇਆ ਹੈ ਕਿ ਆਪਣੇ ਸਟਾਕ ਨੂੰ ਕਲੀਅਰ ਕਰਨ ਲਈ ਲਾਇਸੈਂਸ ਸ਼ੁਦਾ ਠੇਕੇਦਾਰਾਂ ਨੇ ਰੇਟ-ਦਰ-ਰੇਟ ਸ਼ਰਾਬ ਵੇਚੀ, ਜਦਕਿ ਸ਼ਰਾਬ ਦੇ ਸ਼ੌਕੀਨਾਂ ਨੇ ਆਪਣੀ ਸਮਰੱਥਾ ਤੋਂ ਵੱਧ ਮਤਲਬ ਕਿ ਇਕ ਬੋਤਲ ਦੀ ਬਜਾਏ 2-2, 3-3 ਪੇਟੀਆਂ ਚੁੱਕ ਲਈਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਹੁਣ ਇਸ Time 'ਤੇ ਲੱਗਣਗੇ ਸਕੂਲ

ਦੱਸ ਦੇਈਏ ਕਿ ਜਿਵੇਂ-ਜਿਵੇਂ ਸ਼ਾਮ ਨੇੜੇ ਆਉਂਦੀ ਗਈ, ਸ਼ਰਾਬ ਦੇ ਸ਼ੌਕੀਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਕੁੱਝ ਸੜਕ ’ਤੇ ਸ਼ਰਾਬ ਪੀ ਕੇ ਸਸਤੇ ’ਚ ਖੁਸ਼ ਹੋ ਗਏ ਤਾਂ ਕੁੱਝ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾਂਦੇ ਹੋਏ ਕੈਮਰੇ ’ਚ ਕੈਦ ਹੋ ਗਏ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਾਲ 2025-26 ’ਚ 11020 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਹੈ। ਜਾਣਕਾਰੀ ਅਨੁਸਾਰ ਮਹਾਨਗਰ ’ਚ ਕੁੱਲ 44 ਗਰੁੱਪ ਹਨ, ਜਿਨ੍ਹਾਂ ’ਚੋਂ 31 ਸ਼ਹਿਰੀ (ਐੱਮ. ਸੀ.) ਗਰੁੱਪ ਅਤੇ 13 ਪੇਂਡੂ ਗਰੁੱਪ ਹਨ। ਇਸ ਸਾਲ ਸਰਕਾਰ ਨੇ 6 ਫ਼ੀਸਦੀ ਵਾਧੇ ਨਾਲ ਈ-ਟੈਂਡਰ ਰਾਹੀਂ ਠੇਕੇ ਵੇਚੇ, ਜਿਸ ’ਚ ਹੁਣ ਤੱਕ ਸਰਕਾਰ ਨੇ ਪ੍ਰਤੀ ਗਰੁੱਪ ਰਾਖਵੀਂ ਕੀਮਤ ਨਾਲੋਂ ਕਰੀਬ 150 ਕਰੋੜ ਰੁਪਏ ਵੱਧ ਵਸੂਲੇ ਹਨ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ, ਕੱਲ੍ਹ ਤੋਂ ਲੱਗੇਗਾ ਮੋਟਾ ਜੁਰਮਾਨਾ, ਪਹਿਲਾਂ ਪੜ੍ਹ ਲਵੋ ਪੂਰੀ ਖ਼ਬਰ

ਲੋਕਾਂ ਨੇ ਭਾਰੀ ਮਾਤਰਾ ’ਚ ਸ਼ਰਾਬ ਖ਼ਰੀਦੀ
ਆਬਕਾਰੀ ਨੀਤੀ ਅਨੁਸਾਰ ਸ਼ਰਾਬ ਦੀ ਦੁਕਾਨ ਤੋਂ ਪ੍ਰਤੀ ਵਿਅਕਤੀ ਸਿਰਫ ਇਕ ਬੋਤਲ ਖ਼ਰੀਦ ਸਕਦਾ ਹੈ ਪਰ ਐੱਲ-50-1 ਲਾਇਸੈਂਸ ਹੋਣ ਦੀ ਸੂਰਤ ’ਚ 2 ਪੇਟੀਆਂ ਸ਼ਰਾਬ ਅਤੇ 4 ਪੇਟੀਆਂ ਬੀਅਰ ਇਕੱਠੀਆਂ ਖ਼ਰੀਦੀਆਂ ਜਾ ਸਕਦੀਆਂ ਹਨ ਪਰ ਸੋਮਵਾਰ ਨੂੰ ਸ਼ਰਾਬ ਦੇ ਸ਼ੌਕੀਨ ਵੀ ਦਰਜਨ ਦੇ ਕਰੀਬ ਪੇਟੀਆਂ ਲੈ ਕੇ ਜਾ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਸੋਮਵਾਰ ਨੂੰ ਸਾਰੇ ਸ਼ਰਾਬ ਖ਼ਪਤਕਾਰਾਂ ਕੋਲ ਐੱਲ.-50-1 ਦੇ ਲਾਇਸੈਂਸ ਸਨ। ਆਬਕਾਰੀ ਅਫ਼ਸਰਾਂ ਦੇ ਬਜ਼ਾਰਾਂ ’ਚ ਸਰਗਰਮ ਨਾ ਹੋਣ ਕਾਰਨ ਲੋਕਾਂ ਅਤੇ ਲਾਇਸੈਂਸ ਧਾਰਕਾਂ ਨੇ ਖ਼ੁਦ ਫ਼ਾਇਦਾ ਚੁੱਕਿਆ ਅਤੇ ਆਬਕਾਰੀ ਨਿਯਮਾਂ ਨੂੰ ਤੋੜਿਆ।

ਇਕ ਦੇ ਨਾਲ ਵਾਈਨ ਦੀ ਇਕ ਮੁਫ਼ਤ ਬੋਤਲ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਜਦੋਂ ਠੇਕੇ ਟੁੱਟੇ ਤਾਂ ਕਈ ਠੇਕੇਦਾਰਾਂ ਨੇ ਵਿਸ਼ੇਸ਼ ਪੇਸ਼ਕਸ਼ ਤਹਿਤ ਸ਼ਰਾਬ ਦੀ ਇਕ ਬੋਤਲ ਖ਼ਰੀਦਣ ’ਤੇ ਸ਼ਰਾਬ ਦੀ ਇਕ ਬੋਤਲ ਬਿਲਕੁਲ ਮੁਫ਼ਤ ਦਿੱਤੀ। ਪਤਾ ਲੱਗਾ ਹੈ ਕਿ ਪਿਛਲੇ ਸਾਲ ਕੁੱਝ ਠੇਕੇਦਾਰਾਂ ਨੂੰ ਠੇਕਿਆਂ ਤੋਂ ਨੁਕਸਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਉਸ ਦੀ ਭਰਪਾਈ ਕਰਨ ਲਈ ਠੇਕੇਦਾਰ ਵੱਖ-ਵੱਖ ਸਕੀਮਾਂ ਰਾਹੀਂ ਸ਼ਰਾਬ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।
ਸੋਮਵਾਰ ਨੂੰ ਸਸਤੀ ਸ਼ਰਾਬ ਖ਼ਰੀਦਣ ਲਈ ਦੁਕਾਨਾਂ ’ਤੇ ਭੀੜ ਇਕੱਠੀ ਹੋਈ
31 ਮਾਰਚ ਨੂੰ ਵੀ ਸ਼ਰਾਬ ਦੇ ਸ਼ੌਕੀਨ ਸ਼ਰਾਬ ਦੇ ਠੇਕਿਆਂ ’ਤੇ ਧੂਮ ਮਚਾ ਰਹੇ ਸਨ ਅਤੇ ਇਹ ਨਜ਼ਾਰਾ ਪੂਰੇ ਸ਼ਹਿਰ ’ਚ ਦੇਖਣ ਨੂੰ ਮਿਲਿਆ। ਕੁਝ ਇਲਾਕਿਆਂ ’ਚ ਤਾਂ ਭੀੜ ਦਾ ਮਾਹੌਲ ਸੀ, ਜਿਵੇਂ ਕੋਈ ਚੀਜ਼ ਮੁਫ਼ਤ ’ਚ ਦਿੱਤੀ ਜਾ ਰਹੀ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ਧਾਰ ਹਥਿਆਰ ਮਾਰ ਕੇ ਵਿਅਕਤੀ ਤੋਂ ਕੈਸ਼ ਤੇ ਮੋਬਾਈਲ ਲੁੱਟਿਆ, ਪੁਲਸ ਨੇ 2 ਮੁਲਜ਼ਮ ਕੀਤੇ ਕਾਬੂ
NEXT STORY