ਹੁਸ਼ਿਆਰਪੁਰ(ਭਟੋਆ)-ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਸਟੇਟ ਪੱਧਰ ਦੇ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ 19 ਜ਼ਿਲਿਆਂ ਨੇ ਭਾਗ ਲਿਆ। ਦੇਸ਼ ਭਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤ ਕਲਾਂ ਦੇ ਵਿਦਿਆਰਥੀਆਂ ਨੇ ਵੀ ਹੁਸ਼ਿਆਰਪੁਰ ਜ਼ਿਲੇ ਵੱਲੋਂ ਭਾਗ ਲਿਅਾ ਤੇ ਆਪਣੇ-ਆਪਣੇ ਭਾਰ ਵਰਗ ਵਿਚ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਪ੍ਰੇਮ ਸਿੰਘ ਡੀ. ਪੀ. ਈ. ਅਤੇ ਪ੍ਰੇਮ ਸਿੰਘ ਪੀ. ਟੀ. ਆਈ ਨੇ ਦੱਸਿਆ ਕਿ ਅੰਡਰ-14 ਗਰੁੱਪ ਲਡ਼ਕੀਆਂ ਵਿਚ 32 ਕਿਲੋ ਗ੍ਰਾਮ ਭਾਰ ਵਰਗ ਵਿੱਚ ਜਸਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 50 ਕਿਲੋ ਗ੍ਰਾਮ ਵਿਚ ਪਾਇਲ ਨੇ ਤੀਜਾ ਸਥਾਨ ਹਾਸਲ ਕੀਤਾ। +50 ਕਿੱਲੋ ’ਚ ਰੁਚੀਕਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੇੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲਡ਼ਕਿਆਂ ਦੇ ਗਰੁੱਪ ਵਿਚ 47 ਕਿਲੋ ਗ੍ਰਾਮ ’ਚ ਤੇਜ ਪਾਲ ਨੇ ਤੀਜਾ ਤੇ 57 ਕਿਲੋ ਗ੍ਰਾਮ ਵਿਚ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 63 ਕਿਲੋ ਗ੍ਰਾਮ ਵਿਚ ਜਸਕਰਨ ਸਿੰਘ ਨੇ ਵੀ ਤੀਜਾ ਅਤੇ +63 ਕਿਲੋ ਗ੍ਰਾਮ ਵਿਚ ਹਰਜੋਤ ਸਿੰਘ ਨੇ ਵੀ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਗਰੁੱਪ ਲਡ਼ਕੀਆਂ ਵਿਚ +60 ਕਿਲੋ ਗ੍ਰਾਮ ਵਿਚ ਨਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ-17 ਗਰੁੱਪ ਲਡ਼ਕਿਆਂ ਦੇ 60 ਕਿਲੋ ਗ੍ਰਾਮ ਵਿਚ ਅਭਿਸ਼ੇਕ ਕੁਮਾਰ ਨੇ ਤੀਜਾ ਅਤੇ 70 ਕਿਲੋ ਗ੍ਰਾਮ ਵਿਚ ਰੁਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰੇਮ ਸਿੰਘ ਡੀ.ਪੀ.ਈ. ਨੇ ਦੱਸਿਆ ਕਿ ਸਕੂਲ ਦੇ 11 ਵਿਦਿਆਰਥੀਆਂ ਨੇ ਸਟੇਟ ਵਿਚ ਹਿੱਸਾ ਲਿਆ ਸ ,ਵਇੱਕ ਬੱਚੇ ਦੀ ਸਿਹਤ ਖਰਾਬ ਹੋਣ ਕਰਕੇ ਹਿੱਸਾ ਨਹੀਂ ਲੈ ਸਕਿਆ। 10 ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ ਜਿਸ ਵਿਚ ਰੁਚੀਕਾ ਨੇ ਗੋਲਡ ਮੇੈਡਲ ਪ੍ਰਾਪਤ ਕਰਕੇ ਨੈਸ਼ਨਲ ਖੇਡਾਂ ਵਿਚ ਜਾਣ ਦਾ ਮਾਣ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਵਿਕਰਮ ਸਿੰਘ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਫਖ਼ਰ ਮਹਿਸੂਸ ਕੀਤਾ ਕਿ ਸਕੁੂਲ ਦੇ 18 ਬੱਚਿਆਂ ਨੇ ਵੱਖ-ਵੱਖ ਖੇਡਾਂ ਵਿਚ ਸਟੇਟ ’ਚ ਹਿੱਸਾ ਲਿਆ ਅਤੇ ਇਕ ਬੱਚਾ ਨੈਸ਼ਨਲ ਲਈ ਚੁਣਿਆ ਗਿਆ, ਜਿਸ ਦਾ ਸਿਹਰਾ ਸਮੂਹ ਸਟਾਫ ਅਤੇ ਪ੍ਰੇਮ ਸਿੰਘ ਡੀ.ਪੀ.ਈ. ਅਤੇ ਪ੍ਰੇਮ ਸਿੰਘ ਪੀ.ਟੀ.ਆਈ. ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਇਹ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਅਖੀਰ ਵਿਚ ਬੱਚਿਆਂ ਨੂੰ ਖੇਡਣ ਦੇ ਨਾਲ ਪਡ਼੍ਹਾਈ ਵਿਚ ਅੱਵਲ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ ਅਤੇ ਤਹਿ ਦਿਲੋਂ ਸਭ ਦਾ ਧੰਨਵਾਦ ਕੀਤਾ।
ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ
NEXT STORY