ਹੁਸ਼ਿਆਰਪੁਰ (ਝਾਵਰ)— ਦਸੂਹਾ ਦੀਅਾਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੀਆਂ ਜਨਰਲ ਕੈਟਾਗਿਰੀ ਦੀਆਂ ਬੇਸਹਾਰਾ ਤੇ ਜ਼ਰੂਰਤਮੰਦ ਲਡ਼ਕੀਆਂ ਲਈ 50 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਸਹਾਇਤਾ ਰਾਸ਼ੀ ਸਬੰਧੀ ਕੇ. ਐੱਮ. ਐੱਸ. ਕਾਲਜ ਦੀ ਅੈਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਾਲਜ ਦੀ ਪ੍ਰਿੰ. ਡਾ. ਸ਼ਬਨਮ ਕੌਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬੀ ਅਮਰ ਕੌਰ ਐਜ਼ੂਕੇਸ਼ਨਲ ਸੋਸਾਇਟੀ ਦੇ ਚੇਅਰਮੇੈਨ ਚੌਧਰੀ ਕੁਮਾਰ ਸੈਣੀ, ਸਤੀਸ਼ ਕਾਲੀਆ, ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਘੁੰਮਣ, ਪ੍ਰਿੰ. ਸਵਤੰਤਰ ਚੋਪਡ਼ਾ, ਠਾਕੁਰ ਬਲਦੇਵ ਸਿੰਘ, ਪ੍ਰੇਮ ਕੁਮਾਰ ਸ਼ਰਮਾ, ਕੇਵਲ ਸਿੰਘ ਗਿੱਲ, ਮਾਨਵ ਸੈਣੀ ਆਦਿ ਹਾਜ਼ਰ ਸਨ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਸਕਾਲਰਸ਼ਿਪ ਯੋਜਨਾ ਅਧੀਨ 25 ਹਜ਼ਾਰ ਰੁਪਏ ਬੀਬੀ ਅਮਰ ਕੌਰ ਐਜ਼ੂਕੇਸ਼ਨਲ ਸੋਸਾਇਟੀ ਤੇ 25 ਹਜ਼ਾਰ ਰੁਪਏ ਪ੍ਰਵਾਸੀ ਭਾਰਤੀ ਦੇਣਗੇ। ਇਸ ਸਬੰਧੀ ਬੇਸਹਾਰਾ 20 ਵਿਦਿਆਰਥਣਾਂ ਨੂੰ ਚੁਣਿਆ ਗਿਆ ਹੈ। ਇਸ ਯੋਜਨਾ ਅਧੀਨ ਸਰਕਾਰੀ ਸਕੂਲ ਦਸੂਹਾ, ਸੰਸਾਰਪੁਰ, ਸੱਗਰਾ, ਤੇਲੀਚੱਕ, ਖੁੱਡ਼ਾ, ਨੰਗਲ ਬਿਹਾਲਾਂ, ਸਰਕਾਰੀ ਗਰਲਜ਼ ਸਕੂਲ ਦਸੂਹਾ, ਲਮੀਣ, ਬਡਲਾ, ਕਮਾਹੀ ਦੇਵੀ, ਬੁੱਢਾਬਡ਼ ਸਰਕਾਰੀ ਸਕੂਲਾਂ ਤੋਂ ਇਲਾਵਾ ਡੀ. ਏ. ਵੀ. ਗਰਲਜ਼ ਕਾਲਜ ਦਸੂਹਾ ਸ਼ਾਮਲ ਹੈ। ਇਸ ਫੈਸਲੇ ਦਾ ਕਮਲਜੀਤ ਸਿੰਘ ਕਲਸੀ, ਵਿਕਾਸ ਅਲਗੇਜਾ, ਹਰਭਜਨ ਸਿੰਘ ਲੋਗੀਆ, ਕੇਵਲ ਸਿੰਘ ਗਿੱਲ, ਸਿੱਖਿਆ ਸ਼ਾਸਤਰੀ ਜਸਵੀਰ ਸਿੰਘ ਪਾਲ, ਪ੍ਰਿੰ. ਬੂਟਾ ਸਿੰਘ, ਅਧਿਆਪਕ ਇੰਦਰਸੁਖਦੀਪ ਸਿੰਘ ਨੇ ਵੀ ਸਵਾਗਤ ਕੀਤਾ।
64ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਅੰਡਰ-19 ਫੁੱਟਬਾਲ ਜਾਰੀ
NEXT STORY