ਹੁਸ਼ਿਆਰਪੁਰ (ਜਸਵੀਰ)— ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵਿਭਾਗ (ਸੈ.ਸਿੱ.) ਸੁਖਜੀਤਪਾਲ ਸਿੰਘ ਅਤੇ ਇੰਦਰਜੀਤ ਸਿੰਘ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵਿਭਾਗ (ਐ. ਸਿੱ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਣ ਸਿੰਘ ਲੇਹਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਦਲਜੀਤ ਸਿੰਘ ਸਹਾਇਕ ਜ਼ਿਲਾ ਸਿੱਖਿਆ ਅਫਸਰ ਹੁਸ਼ਿਆਰਪੁਰ (ਖੇਡਾਂ) ਦੀ ਅਗਵਾਈ ਅਨੁਸਾਰ ਜ਼ਿਲਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਵੱਲੋਂ ਪ੍ਰਿੰਸੀਪਲ ਅਜਮੇਰ ਸਿੰਘ ਦੀ ਅਗਵਾਈ ਹੇਠ 64ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਅੰਡਰ-19 ਸਾਲ ਫੁੱਟਬਾਲ (ਲਡ਼ਕੇ, ਲਡ਼ਕੀਆਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਮਾਹਿਲਪੁਰ ਦੇ ਖੇਡ ਸਟੇਡੀਅਮ ਵਿਖੇ ਕਰਵਾਈਆਂ ਜਾ ਰਹੀਆਂ ਹਨ। ਅੱਜ ਸਕੂਲ ਦੇ ਖੇਡ ਸਟੇਡੀਅਮ ’ਚ ਲਡ਼ਕਿਆਂ ਦੇ ਖੇਡੇ ਗਏ ਲੀਗ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਡਾ. ਕੁਲਵਰਨ ਸਿੰਘ ਰਿਟਾ. ਡਿਪਟੀ ਮੈਡੀਕਲ ਕਮਿਸ਼ਨਰ ਨੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਜਦਕਿ ਸਮਾਗਮ ਦੀ ਪ੍ਰਧਾਨਗੀ ਦਲਜੀਤ ਸਿੰਘ ਸਹਾਇਕ ਜ਼ਿਲਾ ਸਿੱਖਿਆ ਅਫਸਰ ਹੁਸ਼ਿਆਰਪੁਰ, ਅਜਾਇਬ ਸਿੰਘ ਜਨਰਲ ਸਕੱਤਰ ਡੀ. ਟੀ. ਸੀ., ਹੁਸ਼ਿਆਰਪੁਰ, ਪ੍ਰਿੰਸੀਪਲ ਪਰਮਜੀਤ ਸਿੰਘ, ਪ੍ਰਿੰਸੀਪਲ ਅਜਮੇਰ ਸਿੰਘ ਮਾਹਿਲਪੁਰ, ਪ੍ਰਿੰ. ਇੰਦਰਜੀਤ ਸਿੰਘ ਸਰਹਾਲਾ ਮੁੰਡੀਆਂ, ਬਲਵਿੰਦਰ ਸਿੰਘ, ਪ੍ਰਿੰਸੀਪਲ ਜਗਮੋਹਣ ਸਿੰਘ ਬੱਡੋਂ, ਪ੍ਰਿੰ. ਵਿਨੋਦ ਕੁਮਾਰ ਜੇਜੋਂ ਦੋਆਬਾ, ਮਨੀਸ਼ ਕੁਮਾਰ, ਕੌਂਸਲਰ ਸੁਰਜੀਤ ਸਿੰਘ ਗਡ਼੍ਹਸ਼ੰਕਰ, ਚਰਨ ਭਾਰਤੀ, ਕੋਚ ਜਗੀਰ ਸਿੰਘ, ਕੋਚ ਸ਼ਾਮ ਲਾਲ ਨੇ ਕੀਤੀ। ਇਸ ਮੌਕੇ ਲੈਕਚਰਾਰ ਬਲਦੇਵ ਸਿੰਘ, ਲੈਕ. ਪਰਮਜੀਤ ਸਿੰਘ, ਮਾ. ਅਮਰੀਕ ਸਿੰਘ ਹੱਲੂਵਾਲ, ਮੈਡਮ ਦਵਿੰਦਰ ਕੌਰ ਲੈਕਚਰਾਰ, ਮਾ. ਸੁਖਇੰਦਰ ਸਿੰਘ ਰਿੱਕੀ, ਲੈਕ. ਰਾਜਵਿੰਦਰ ਕੌਰ, ਹੈੱਡਮਾਸਟਰ ਰਾਜ ਕੁਮਾਰ ਢਾਡਾ ਕਲਾਂ, ਕੁਲਦੀਪ ਸਿੰਘ ਪੀ. ਟੀ. ਆਈ., ਲੈਕ. ਪਰਮਜੀਤ ਸਿੰਘ, ਸੁਖਿੰਦਰ ਸਿੰਘ ਪੀ. ਟੀ. ਆਈ., ਹਰਭਜਨ ਸਿੰਘ ਪੀ. ਟੀ. ਆਈ., ਸਮਾਜ ਸੇਵਕ ਤਰਸੇਮ ਭਾਅ, ਅਮਰਜੀਤ ਸਿੰਘ ਪੀ. ਟੀ. ਆਈ., ਕੁਲਵਰਨ ਸਿੰਘ ਪੀ. ਟੀ. ਆਈ., ਸਤਵਿੰਦਰ ਸਿੰਘ ਡੀ. ਪੀ. ਈ., ਸੁਰਿੰਦਰ ਪਾਲ ਸਿੰਘ ਪੀ. ਟੀ. ਆਈ., ਕੁਲਦੀਪ ਸਿੰਘ ਡੀ. ਪੀ. ਈ., ਸੋਹਣ ਲਾਲ ਡੀ. ਪੀ. ਈ., ਅਨਮੋਲ ਰਤਨ ਐੱਲ. ਏ., ਸਤਨਾਮ ਸਿੰਘ ਪੀ. ਟੀ. ਆਈ. ਪਾਲਦੀ, ਗੁਰਦੀਪ ਸਿੰਘ ਡੀ. ਪੀ. ਈ., ਪਰਮਜੀਤ ਸਿੰਘ ਬੈਂਸ, ਸਰਬਜੀਤ ਸਿੰਘ ਮੰਝ, ਕੁਮੈਂਟੇਟਰ ਅਵਤਾਰ ਸਿੰਘ ਤਾਰੀ, ਕੋਚ ਹਰਜੀਤ ਪਾਲ, ਰਾਵਿੰਦਰਪਾਲ ਸਿੰਘ ਰਾਏ, ਕਰਨ ਮਹਿਤਾ, ਕੋਚ ਮਸਿਦ ਹਸਨ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਸਰੀਰਕ ਸਿੱਖਿਆ ਅਧਿਅਾਪਕ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇ ਖੇਡੇ ਗਏ ਲੀਗ ਮੈਚਾਂ ’ਚ ਫੁੱਟਬਾਲ ਅਕੈਡਮੀ ਪਾਲਦੀ ਨੇ ਜ਼ਿਲਾ ਫਤਿਹਗਡ਼੍ਹ ਸਾਹਿਬ ਨੂੰ 7-0 ਨਾਲ, ਸ੍ਰੀ ਅਾਨੰਦਪੁਰ ਸਾਹਿਬ ਅਕੈਡਮੀ ਨੇ ਜ਼ਿਲਾ ਪਟਿਆਲਾ ਨੂੰ 2-0 ਨਾਲ, ਖੇਡ ਵਿੰਗ ਬੱਡੋਂ ਨੇ ਸ. ਭ. ਸ. ਨਗਰ ਨੂੰ 2-0 ਨਾਲ, ਪੀ. ਆਈ. ਐੱਸ. ਮਾਹਿਲਪੁਰ ਨੇ ਫਗਵਾਡ਼ਾ ਵਿੰਗ ਨੂੰ 1-0 ਨਾਲ, ਰੁਡ਼ਕਾ ਕਲਾਂ ਅਕੈਡਮੀ ਨੇ ਜ਼ਿਲਾ ਰੂਪਨਗਰ ਨੂੰ 5-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੱਜ ਖੇਡੇ ਜਾਣ ਵਾਲੇ ਮੈਚ ਪ੍ਰਬੰਧਕਾਂ ਨੇ ਦੱਸਿਆ ਕਿ 31 ਅਕਤੂਬਰ ਨੂੰ ਖੇਡ ਵਿੰਗ ਪਾਲਦੀ ਦਾ ਮੁਕਾਬਲਾ ਰੁਡ਼ਕਾ ਕਲਾਂ ਅਕੈਡਮੀ ਨਾਲ, ਅਕੈਡਮੀ ਮਾਹਿਲਪੁਰ ਦਾ ਮੁਕਾਬਲਾ ਜ਼ਿਲਾ ਫਿਰੋਜ਼ਪੁਰ ਨਾਲ, ਜ਼ਿਲਾ ਹੁਸ਼ਿਆਰਪੁਰ ਦਾ ਮੁਕਾਬਲਾ ਜ਼ਿਲ ਫਰੀਦਕੋਟ ਨਾਲ, ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦਾ ਮੁਕਾਬਲਾ ਜ਼ਿਲਾ ਪਠਾਨਕੋਟ ਨਾਲ ਹੋਵੇਗਾ।
ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ
NEXT STORY