ਲੰਡਨ— ਇਕ ਸ਼ਖਸ ਨੇ ਇਕ ਘੰਟਾ ਪਹਿਲਾਂ ਹੀ ਫਰਾਰੀ ਸੁਪਰ ਕਾਰ ਖਰੀਦੀ ਸੀ ਜਿਸ ਵਿਚ ਅਚਾਨਕ ਹੀ ਅੱਗ ਲੱਗ ਗਈ ਅਤੇ ਕਾਰ ਸੜ ਕੇ ਸੁਆਹ ਹੋ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਬ੍ਰਿਟਿਸ਼ ਡ੍ਰਾਈਵਰ ਵਾਲ-ਵਾਲ ਬੱਚ ਗਿਆ। ਇਸ ਦੀ ਸੂਚਨਾ ਇੰਗਲੈਂਡ ਦੀ ਦੱਖਣੀ ਯਾਰਕਸ਼ਾਇਰ ਪੁਲਸ ਨੇ ਟਵਿੱਟਰ 'ਤੇ ਪੋਸਟ ਕਰ ਦਿੱਤੀ।
ਦੱਖਣੀ ਯਾਰਕਸ਼ਾਇਰ ਪੁਲਸ ਦਾ ਕਹਿਣਾ ਹੈ ਕਿ ਉਤਰੀ ਇੰਗਲੈਂਡ ਦੇ ਇਕ ਨੈਸ਼ਨਲ ਹਾਈਵੇਅ ਨੇੜੇ ਇਕ ਕਾਰ ਧੂ-ਧੂ ਕੇ ਸੜ ਗਈ। ਪੁਲਸ ਨੇ ਕਿਹਾ ਹੈ ਕਿ ਇਹ ਇਕ ਚਮਤਕਾਰ ਹੀ ਹੈ ਕਿ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ ਅਤੇ ਡ੍ਰਾਈਵਰ ਸਹੀ ਸਲਾਮਤ ਬੱਚ ਗਿਆ । ਦੱਸਣਯੋਗ ਹੈ ਕਿ ਫਰਾਰੀ 430 ਸਕੁਡੇਰੀਆ (Ferrari 430 Scuderia) ਦੀ ਕੀਮਤ ਲੱਗਭਗ 200,000 ਪਾਊਂਡ (1.68 ਕਰੋੜ ਰੁਪਏ) ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਡ੍ਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਡਰਾਈਵਰ ਨੇ ਅਧਿਆਕਰੀਆਂ ਨੂੰ ਕਿਹਾ-'ਮੈਂ ਇਸ ਨੂੰ ਸਿਰਫ ਇਕ ਘੰਟਾ ਪਹਿਲਾਂ ਹੀ ਖਰੀਦਿਆ ਸੀ।' ਪੁਲਸ ਨੇ ਸਥਾਨਕ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ 'ਤੇ ਧਿਆਨ ਨਾਲ ਗੱਡੀ ਚਲਾਉਣ।
ਕਰਜ਼ ਤੋਂ ਬਚਣ ਲਈ ਚੀਨ ਦੀ ਔਰਤ ਨੇ ਕੀਤਾ ਅਜਿਹਾ ਕੰਮ ਕਿ ਦੇਖ ਕੇ ਪੁਲਸ ਵੀ ਰਹਿ ਗਈ ਹੈਰਾਨ
NEXT STORY