ਕਾਬੁਲ— ਸਾਲ 2018 ਦੇ ਪਹਿਲੇ 6 ਮਹੀਨਿਆਂ 'ਚ ਅਫਗਾਨਿਸਤਾਨ 'ਚ ਜਾਰੀ ਸੰਘਰਸ਼ ਤੇ ਅੱਤਵਾਦੀ ਹਮਲਿਆਂ 'ਚ ਰਿਕਾਰਡ 1,692 ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਇਨ੍ਹਾਂ ਹਮਲਿਆਂ 'ਚ 3,430 ਨਾਗਰਿਕ ਜ਼ਖਮੀ ਹੋਏ ਹਨ। ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐੱਨ.ਏ.ਐੱਮ.ਏ.) ਨੇ ਐਤਵਾਰ ਨੂੰ ਇਹ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਸ਼ਿੰਹੂਆ ਨਿਊਜ਼ ਏਜੰਸੀ ਨੇ ਯੂ.ਐੱਨ.ਏ.ਐੱਮ.ਏ. ਦੇ ਹਵਾਲੇ ਨਾਲ ਦੱਸਿਆ ਕਿ ਇਹ ਅੰਕੜੇ ਇਸ ਸਾਲ ਇਕ ਜਨਵਰੀ ਤੋਂ 30 ਜੂਨ ਦੇ ਵਿਚਕਾਰ ਦੇ ਹਨ।
ਪਿਛਲੇ 10 ਸਾਲ ਦੀ ਤੁਲਨਾ 'ਚ ਇਸ ਸਾਲ ਪਹਿਲੇ 6 ਮਹੀਨਿਆਂ 'ਚ ਹੀ ਸਭ ਤੋਂ ਜ਼ਿਆਦਾ ਆਮ ਨਾਗਰਿਕਾਂ ਦੀ ਜਾਨ ਚਲੀ ਗਈ। ਰਿਪੋਰਟ ਦੇ ਮੁਤਾਬਕ ਨਾਗਰਿਕਾਂ ਦੀ ਸੁਰੱਖਿਆ ਪੁਖਤਾ ਕਰਨ ਦੇ ਲਈ 2009 ਤੋਂ ਇਸ ਸਬੰਧ 'ਚ ਨਿਗਰਾਨੀ ਰੱਖਣ ਦੀ ਵਿਵਸਥਾ ਕੀਤੀ ਗਈ ਸੀ। ਮੌਤ ਦਾ ਪਹਿਲਾ ਵੱਡਾ ਕਾਰਨ ਇੰਪ੍ਰੋਵਾਈਜ਼ ਐਕਸਪਲੋਜ਼ਿਵ ਡਿਵਾਇਸ (ਆਈ.ਈ.ਡੀ.) ਦੀ ਵਰਤੋਂ ਹੈ। ਇਸ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਅੱਤਵਾਦੀ ਹਮਲੇ ਸਣੇ ਹੋਰ ਹਿੰਸਕ ਗਤੀਵਿਤੀਆਂ 'ਚ ਕੀਤੀ ਜਾਂਦੀ ਹੈ।
ਆਈ.ਈ.ਡੀ. ਦੀ ਵਰਤੋਂ ਨਾਲ ਕਰੀਬ ਅੱਧੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਮੌਤ ਦੀ ਦੂਜਾ ਕਾਰਨ ਫੌਜ ਤੇ ਅੱਤਵਾਦੀਆਂ ਵਿਚਾਲੇ ਜਾਰੀ ਸੰਘਰਸ਼ ਹੈ। ਇਨ੍ਹਾਂ 'ਚ ਹਵਾਈ ਹਮਲੇ ਤੇ ਆਹਮਣੇ-ਸਾਹਮਣੇ ਦੀ ਲੜਾਈ ਸ਼ਾਮਲ ਹੈ। 67 ਫੀਸਦੀ ਨਾਗਰਿਕਾਂ ਦੀ ਮੌਤ ਤਾਲਿਬਾਨ ਤੇ ਹੋਰ ਕੱਟੜਪੰਥੀ ਸੰਗਠਨਾਂ ਦੇ ਹਮਲਿਆਂ 'ਚ ਹੋਈ। ਉਥੇ 20 ਫੀਸਦੀ ਦੀ ਜਾਨ ਫੌਜ ਦੇ ਹਮਲਿਆਂ 'ਚ ਗਈ। ਬਾਕੀ ਬਚੇ 13 ਫੀਸਦੀ ਦੀ ਮੌਤ ਹੋਰਾਂ ਕਾਰਨਾਂ ਕਰਕੇ ਹੋਈ।
ਨਿਊਜ਼ੀਲੈਂਡ 'ਚ ਭੂਚਾਲ, 7 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝੱਟਕੇ
NEXT STORY