ਬਰਲਿਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਐਤਵਾਰ ਨੂੰ ਕਿਹਾ ਕਿ ਕਈ ਗਰੀਬ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਟੀਕੇ ਪਹੁੰਚਾਉਣ ਦਾ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਸਮਰਥਿਤ ਇਕ ਪ੍ਰੋਗਰਾਮ ਨੇ ਹੁਣ ਤੱਕ ਇਕ ਅਰਬ ਖੁਰਾਕਾਂ ਇਨ੍ਹਾਂ ਦੇਸ਼ਾਂ ਨੂੰ ਪਹੁੰਚਾ ਦਿੱਤੀਆਂ ਹਨ ਪਰ ਇਹ ਉਪਲੱਬਧੀ ਖ਼ੁਸ਼ਹਾਲ ਦੇਸ਼ਾਂ ਅਤੇ ਭੰਡਾਰਨ ਤੋਂ ਬਾਅਦ ਬਚੇ ਹੋਏ ਕੰਮ ਦੀ ਯਾਦ ਦਿਵਾਉਂਦੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਬਾਲਗਾਂ ਲਈ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਨੂੰ ਮਿਲੀ ਹਰੀ ਝੰਡੀ
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਸ਼ਨੀਵਾਰ ਨੂੰ ਰਵਾਂਡਾ ਨੂੰ ਕੋਵਿਡ-19 ਟੀਕੇ ਦੀਆਂ 11 ਲੱਖ ਖੁਰਾਕਾਂ ਦੀ ਖੇਪ ਭੇਜਣ ਤੋਂ ਬਾਅਦ ਕੋਵੈਕਸਨ ਪ੍ਰੋਗਰਾਮ ਦੇ ਰਾਹੀਂ ਭੇਜੀਆਂ ਗਈਆਂ ਖੁਰਾਕਾਂ ਦਾ ਅੰਕੜਾ ਇਕ ਅਰਬ ਦੇ ਪਾਰ ਹੋ ਗਿਆ। ਡਬਲਯੂ.ਐੱਚ.ਓ. ਲੰਬੇ ਸਮੇਂ ਤੱਕ ਟੀਕਿਆਂ ਦੀ ਅਸਮਾਨ ਵੰਡ ਦੀ ਆਲੋਚਨਾ ਕੀਤੀ ਹੈ ਅਤੇ ਟੀਕਾ ਨਿਰਮਾਤਾਵਾਂ ਅਤੇ ਹੋਰ ਦੇਸ਼ਾਂ ਤੋਂ ਕੋਵੈਕਸਨ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ ਹੈ। ਉਸ ਨੇ ਕਿਹਾ ਕਿ ਵੀਰਵਾਰ ਤੱਕ ਉਸ ਦੇ 194 ਮੈਂਬਰ ਦੇਸ਼ਾਂ 'ਚੋਂ 36 ਦੇਸ਼ਾਂ ਦੀ 10 ਫੀਸਦੀ ਤੋਂ ਵੀ ਘੱਟ ਆਬਾਦੀ ਦਾ ਟੀਕਾਕਰਨ ਹੋਇਆ ਹੈ ਅਤੇ 88 ਦੇਸ਼ਾਂ 'ਚ ਟੀਕਾਕਰਨ ਨੇ ਹੁਣ ਤੱਕ 144 ਦੇਸ਼ਾਂ 'ਚ ਟੀਕੇ ਪਹੁੰਚਾਉਣ ਦਾ ਕੰਮ ਕੀਤਾ ਹੈ, ਪਰ ਇਸ ਉਪਲੱਬਧੀ ਨੂੰ ਹਾਸਲ ਕਰਨ ਲਈ ਕੀਤਾ ਗਿਆ ਕੰਮ ਸਿਰਫ਼ ਉਸ ਕੰਮ ਦੀ ਯਾਦ ਦਿਵਾਉਂਦਾ ਹੈ ਜੋ ਹੁਣ ਵੀ ਬਾਕੀ ਹੈ।
ਇਹ ਵੀ ਪੜ੍ਹੋ : ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ 17 ਤੋਂ 21 ਜਨਵਰੀ ਤੱਕ ਵਿਸ਼ੇਸ਼ ਹਫਤਾ ਮਨਾਉਣਗੇ
ਉਸ ਨੇ ਕਿਹਾ ਕਿ ਕੋਵੈਕਸਦਾ ਟੀਕਾ ਖ਼ੁਸ਼ਹਾਲ ਦੇਸ਼ਾਂ 'ਚ ਜਮਾਖੋਰੀ/ਭੰਡਾਰਨ, ਵਿਨਾਸ਼ਕਾਰੀ ਪ੍ਰਕੋਪਾਂ ਨਾਲ ਸਰਹੱਦਾਂ ਬੰਦ ਹੋਣ ਜਾਣ ਅਤੇ ਸਪਲਾਈ ਰੁਕਾਵਟ ਹੋਣ ਕਾਰਨ ਪ੍ਰਭਾਵਿਤ ਹੋਇਆ ਹੈ। ਏਜੰਸੀ ਨੇ ਕਿਹਾ ਕਿ ਹੋਰ ਦਵਾਈ ਕੰਪਨੀਆਂ ਵੱਲੋਂ ਲਾਈਸੈਂਸ, ਤਕਨਾਲੋਜੀ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਦੀ ਕਮੀ ਦਾ ਮਤਲਬ ਹੈ ਕਿ ਉਤਪਾਦਨ ਸਮੱਰਥਾ ਦੀ ਵਰਤੋਂ ਨਹੀਂ ਕੀਤੀ ਜਾਂਦੀ। ਦਸੰਬਰ ਦੇ ਆਖਿਰ 'ਚ ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡ੍ਰੋਸ ਅਧਨੋਮ ਗੇਬ੍ਰੇਯੇਸਸ ਨੇ ਸਾਰਿਆਂ ਨੂੰ ਜੁਲਾਈ ਦੀ ਸ਼ੁਰੂਆਤ ਤੱਖ 70 ਫੀਸਦੀ ਦੇਸ਼ਾਂ ਦੀ ਆਬਾਦੀ ਦਾ ਟੀਕਾਕਰਨ ਕਰਨ ਦੀ ਮੁਹਿੰਮ ਨੂੰ ਪੂਰਾ ਕਰਨ ਲਈ 'ਨਵੇਂ ਸਾਲ ਦਾ ਸੰਕਲਪ' ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ 'ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਰਾਬ ਦੇ ਦੀਵਾਨੇ ਚੀਨੀ ਯਾਤਰੀ ਦੀ ਦੀਵਾਨਗੀ, 4 ਕਰੋੜ ’ਚ ਖਰੀਦੀ ਵ੍ਹਿਸਕੀ ਦੀ ਇਕ ਬੋਤਲ
NEXT STORY