ਗ੍ਰੈਬਲਿੰਗ/ਅਮਰੀਕਾ (ਵਾਰਤਾ) : ਗ੍ਰੈਂਬਲਿੰਗ ਸਟੇਟ ਯੂਨੀਵਰਸਿਟੀ ਵਿਚ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। 4 ਦਿਨਾਂ ਵਿਚ ਲੁਈਸਿਆਨਾ ਦੀ ਇਸ ਸੰਸਥਾ ਵਿਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਯੂਨੀਵਰਸਿਟੀ ਦੇ ਕੈਂਪਸ ਕਵਾਡ ਵਿਚ ਹੋਈ। ਮਾਰਿਆ ਗਿਆ ਵਿਅਕਤੀ ਇੱਥੋਂ ਦਾ ਵਿਦਿਆਰਥੀ ਨਹੀਂ ਸੀ। ਜ਼ਖ਼ਮੀਆਂ ਵਿਚੋਂ ਇਕ ਦੀ ਪਛਾਣ ਇੱਥੋਂ ਦੇ ਵਿਦਿਆਰਥੀ ਵਜੋਂ ਹੋਈ ਹੈ। ਦੂਜੇ ਜ਼ਖ਼ਮੀਆਂ ਦੀ ਪਛਾਣ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ISIS ਦੀ ਚਿਤਾਵਨੀ, ਸ਼ੀਆ ਮੁਸਲਮਾਨਾਂ ਨੂੰ ਹਰ ਜਗ੍ਹਾ ਚੁਣ-ਚੁਣ ਕੇ ਮਾਰਾਂਗੇ
ਘਟਨਾ ਦੇ ਮੱਦੇਨਜ਼ਰ ਐਤਵਾਰ ਨੂੰ ਹੋਣ ਵਾਲੇ 'ਹੋਮਕਮਿੰਗ' ਪ੍ਰੋਗਰਾਮ ਦੇ ਨਾਲ-ਨਾਲ ਸੋਮਵਾਰ-ਮੰਗਲਵਾਰ ਦੀਆਂ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਵਿਚ ਰਾਤ 9.30 ਵਜੇ ਤੋਂ ਸਵੇਰੇ 6.30 ਵਜੇ ਤੱਕ ਕਰਫਿਊ ਰਹੇਗਾ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 3 ਹੋਰ ਜ਼ਖ਼ਮੀ ਹੋ ਗਏ ਸਨ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਗੋਲੀਬਾਰੀ ਵਿਚ ਸ਼ਾਮਲ 2 ਵਿਅਕਤੀ ਇਸ ਸੰਸਥਾ ਦੇ ਵਿਦਿਆਰਥੀ ਨਹੀਂ ਸਨ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਤਵੀਅਸ ਕਾਰੋਲ (18) ਸ਼ੱਕੀ ਹੈ, ਜਿਸ ਨੂੰ ਅਜੇ ਤੱਕ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : 31 ਕਰੋੜ ਦੀ ਲਾਟਰੀ ਜਿੱਤ ਕੇ ਵੀ ਹਾਰਿਆ ਇਹ ਜੋੜਾ, ਹੁਣ ਰਿਸ਼ਤਾ ਵੀ ਹੋਇਆ ਖ਼ਤਮ, ਜਾਣੋ ਪੂਰਾ ਮਾਮਲਾ
ਸਾਊਦੀ ਅਰਬ ’ਚ ਹਵਾਈ ਅੱਡੇ ਪਾਬੰਦੀਆਂ ਦੇ ਬਿਨ੍ਹਾਂ ਹੋਣਗੇ ਸੰਚਾਲਿਤ, ਹਟਾਈ ਗਈ ਪਾਬੰਦੀ
NEXT STORY