ਰਿਆਦ (ਵਾਰਤਾ) : ਸਾਊਦੀ ਅਰਬ ਵਿਚ ਹਵਾਈ ਅੱਡੇ ਕੋਰੋਨਾ ਸੰਕਰਮਣ ਸਬੰਧਤ ਪਾਬੰਦੀਆਂ ਦੇ ਬਿਨ੍ਹਾਂ ਪੂਰੀ ਸਮਰਥਾ ਨਾਲ ਸੰਚਾਲਿਤ ਹੋਣਗੇ। ਸ਼ਹਿਰੀ ਹਵਾਬਾਜ਼ੀ ਜਨਰਲ ਅਥਾਰਟੀ (ਜੀ.ਏ.ਸੀ.ਏ.) ਨੇ ਇਸ ਦੀ ਜਾਣਕਾਰੀ ਦਿੱਤੀ। ਕਿਉਂਕਿ ਇੱਥੇ ਸੰਕਰਮਣ ਦੇ ਮਾਮਲਿਆਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਸਰਕਾਰ ਦੀ ਯੋਜਨਾ ਹੋਲੀ-ਹੋਲੀ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਨਾਲ ਸਬੰਧਤ ਪਾਬੰਦੀਆਂ ਨੂੰ ਹਟਾਉਣ ਦੀ ਹੈ ਅਤੇ ਇਸੇ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਜੀ.ਏ.ਸੀ.ਏ. ਨੇ ਇਕ ਬਿਆਨ ਵਿਚ ਕਿਹਾ, ‘ਸ਼ਹਿਰੀ ਹਵਾਬਾਜ਼ੀ ਜਨਰਲ ਅਥਾਰਟੀ ਨੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਦੇ ਪੂਰੀ ਸਮਰਥਾ ਨਾਲ ਸੰਚਾਲਨ ਦਾ ਐਲਾਨ ਕੀਤਾ।’ ਐਤਵਾਰ ਤੋਂ ਇਹ ਨਿਯਮ ਪ੍ਰਭਾਵੀ ਹੋਣਗੇ।
ਬਿਆਨ ਵਿਚ ਕਿਹਾ ਗਿਆ ਕਿ ਇਹ ਨਿਯਮ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੀਆਂ ਉਡਾਣਾਂ ’ਤੇ ਲਾਗੂ ਹੁੰਦੇ ਹਨ। ਹਾਲਾਂਕਿ ਇਸ ਦੌਰਾਨ ਇਕ ਵਿਸ਼ੇਸ਼ ਅਰਜ਼ੀ ਵਿਚ ਆਪਣੇ ਟੀਕਾਕਰਣ ਦੀ ਸਥਿਤੀ ਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਇਸ ਦੀ ਤਸਦੀਕ ਕਰਵਾਉਣੀ ਜ਼ਰੂਰੀ ਹੋਵੇਗੀ। ਮਹਾਮਾਰੀ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਸਾਊਦੀ ਅਰਬ ਵਿਚ ਹੁਣ ਤੱਕ ਕੋਰੋਨਾ ਦੇ 5,47,000 ਤੋਂ ਜ਼ਿਆਦਾ ਮਾਮਲੇ ਦਰਜ ਹੋ ਚੁੱਕੇ ਹਨ ਅਤੇ 8,763 ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਲੱਗਭਗ 2 ਮਹੀਨੇ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲੇ 50 ਤੋਂ ਜ਼ਿਆਦਾ ਦਰਜ ਨਹੀਂ ਹੋ ਰਹੇ ਹਨ। ਦੇਸ਼ ਵਿਚ ਹੁਣ ਤੱਕ 3 ਕਰੋੜ 84 ਲੱਖ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਬੰਗਲਾਦੇਸ਼ ’ਚ ਹਿੰਦੂਆਂ ਦੇ ਮੰਦਰਾਂ ਤੇ ਦੁਕਾਨਾਂ ’ਤੇ ਮੁੜ ਹਮਲੇ, ਥਾਣਾ ਇੰਚਾਰਜ ਸਮੇਤ 40 ਜ਼ਖਮੀ
NEXT STORY