ਪੁਲ-ਏ-ਆਲਮ (ਵਾਰਤਾ)– ਅਫਗਾਨਿਸਤਾਨ ਦੇ ਪੂਰਬੀ ਸੂਬੇ ਲੋਗਾਰ ’ਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ’ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਸੈਕੜੇ ਮਕਾਨ ਰੁੜ੍ਹ ਗਏ ਤੇ ਕਈ ਢਹਿ-ਢੇਰੀ ਹੋ ਗਏ।
ਅਖ਼ਬਾਰ ਏਜੰਸੀ ‘ਬਖਤਰ’ ਨੇ ਐਤਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਅਖ਼ਬਾਰ ਏਜੰਸੀ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਕਾਰਨ ਲੋਗਾਰ ਸੂਬੇ ਦੇ ਖ਼ੁਸ਼ੀ ਜ਼ਿਲੇ ’ਚ ਆਏ ਹੜ੍ਹ ’ਚ ਕਈ ਪਿੰਡਾਂ ’ਚੋਂ 10 ਲੋਕਾਂ ਦੀ ਮੌਤ ਹੋ ਗਈ ਤੇ ਸੈਕੜੇ ਮਕਾਨ ਰੁੜ੍ਹ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਤੁਰਕੀ : ਦੋ ਵੱਖ-ਵੱਖ ਸੜਕ ਹਾਦਸਿਆਂ 'ਚ 32 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ
ਹੜ੍ਹ ਕਾਰਨ ਜ਼ਿਲੇ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੈਕੜੇ ਹੈਕਟੇਅਰ ਇਲਾਕੇ ’ਚ ਲੱਗੀ ਫਸਲ ਵੀ ਤਬਾਹ ਹੋ ਗਈ ਹੈ।
ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਮਹੀਨਿਆਂ ’ਚ ਯੁੱਧ ਦਾ ਸ਼ਿਕਾਰ ਦੇਸ਼ ਦੇ 34 ਸੂਬਿਆਂ ’ਚੋਂ 10 ਸੂਬਿਆਂ ’ਚ ਭਾਰੀ ਮੀਂਹ ਤੇ ਹੜ੍ਹ ਕਾਰਨ 200 ਤੋਂ ਵੱਧ ਲੋਕ ਮਾਰੇ ਗਏ ਹਨ ਤੇ ਕਈ ਲੋਕ ਬੇਘਰ ਹੋਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੁਰਕੀ : ਦੋ ਵੱਖ-ਵੱਖ ਸੜਕ ਹਾਦਸਿਆਂ 'ਚ 32 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ (ਵੀਡੀਓ)
NEXT STORY