ਪੰਪਲੋਨਾ— ਸਪੇਨ ਦੇ ਪੰਪਲੋਨਾ ਵਿਚ ਆਯੋਜਿਤ ਬਲਦ ਦੌੜ ਦੇ ਅਖੀਰੀ ਦਿਨ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ। ਬਲਦ ਦੌੜ ਦਾ ਆਯੋਜਨ ਬੀਤੀ 7 ਜੁਲਾਈ ਤੋਂ ਸ਼ੁਰੂ ਹੋਇਆ ਸੀ। ਬਹੁਤ ਪੁਰਾਣੇ ਇਸ ਤਿਉਹਾਰ ਵਿਚ ਹਰ ਦਿਨ ਤਕਰੀਬਨ 2000 ਲੋਕ ਹਿੱਸਾ ਲੈਂਦੇ ਹਨ ਜਿਨ੍ਹਾਂ ਵਿਚ ਖਾਸ ਪ੍ਰਜਾਤੀ ਦੇ ਬਲਦਾਂ ਦੀ 875 ਮੀਟਰ ਤੱਕ ਫੈਲੇ 'ਬੁਲ ਰਿੰਗ' ਵਿਚ ਦੌੜ ਕਰਵਾਈ ਜਾਂਦੀ ਹੈ।
ਹਰ ਸਾਲ ਹੋਣ ਵਾਲੇ ਇਸ ਤਿਉਹਾਰ ਵਿਚ ਇਸ ਵਾਰੀ ਵੀ ਜ਼ਿਆਦਾਤਰ ਮੁਕਾਬਲੇਬਾਜ਼ ਪਰੰਪਰਿਕ ਪਹਿਰਾਵਾ ਸਫੇਦ ਕਮੀਜ਼ ਅਤੇ ਲਾਲ ਸਕਾਰਫ ਵਿਚ ਨਜ਼ਰ ਆਏ। ਅਰਨੇਸਟ ਹੇਮਿੰਗਵੇ ਦੀ ਕਿਤਾਬ 'ਦ ਸਨ ਆਲਸੋ ਰਾਈਜ' ਦੇ ਮੁਤਾਬਕ ਪੰਪਲੋਨਾ ਵਿਚ ਹੋਣ ਵਾਲੀ ਬਲਦ ਦੌੜ ਹੋਰ ਸਾਰੇ ਕਾਰਜਕ੍ਰਮਾਂ ਵਿਚੋਂ ਸਭ ਤੋਂ ਵੱਡਾ ਆਯੋਜਨ ਹੈ।
ਮਿਸਰ ਵਿਚ ਬੰਦੂਕਧਾਰੀਆਂ ਨੇ ਕੀਤੀ 5 ਪੁਲਸ ਕਰਮੀਆਂ ਦੀ ਹੱਤਿਆ
NEXT STORY