ਪੇਸ਼ਾਵਰ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਇੱਕ ਪੁਰਾਣੇ ਮੋਰਟਾਰ ਦੇ ਗੋਲੇ 'ਚ ਧਮਾਕਾ ਹੋਣ ਕਾਰਨ ਇੱਕ 10 ਸਾਲਾ ਸ਼ਰਨਾਰਥੀ ਲੜਕੇ ਦੀ ਮੌਤ ਹੋ ਗਈ। ਰੈਸਕਿਊ 1122 ਦੇ ਬੁਲਾਰੇ ਨੇ ਦੱਸਿਆ ਕਿ ਕੂੜਾ ਇਕੱਠਾ ਕਰਨ ਵਾਲੇ ਸ਼ਰਨਾਰਥੀ ਦੀ ਪੇਸ਼ਾਵਰ ਜ਼ਿਲ੍ਹੇ 'ਚ ਖਜ਼ਾਨਾ ਸ਼ੂਗਰ ਮਿੱਲ ਨੇੜੇ ਉਸ ਸਮੇਂ ਮੌਤ ਹੋ ਗਈ ਜਦੋਂ ਸ਼ੈੱਲ, ਜੋ ਕਿ ਸੰਭਾਵਤ ਤੌਰ 'ਤੇ ਇੱਕ ਡਸਟਬਿਨ 'ਚ ਸੀ, ਉਸ ਦੇ ਹੱਥਾਂ 'ਚ ਫਟ ਗਿਆ।
ਇਹ ਵੀ ਪੜ੍ਹੋ : ਤਾਨਾਸ਼ਾਹ ਕਿਮ ਕੋਲ ਕਈ ਬੰਬ ਬਣਾਉਣ ਲਈ ਲੋੜੀਂਦਾ ਯੂਰੇਨੀਅਮ ਉਪਲੱਬਧ, ਦੱਖਣੀ ਕੋਰੀਆ ਦੀ ਵਧੀ ਚਿੰਤਾ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਨੂੰ ਕਿਸੇ ਵੀ ਹੋਰ ਵਿਸਫੋਟਕ ਤੋਂ ਸਾਫ਼ ਕਰਨ ਲਈ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਕੂੜਾ ਇਕੱਠਾ ਕਰਨ ਵਾਲੇ ਬੱਚੇ ਨੇ ਹੈਂਡ ਗ੍ਰੇਨੇਡ ਚੁੱਕ ਲਿਆ ਸੀ ਜੋ ਉਸ ਦੇ ਹੱਥ ਵਿਚ ਫਟ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Sarco Suicide Pod ਜ਼ਰੀਏ ਪਹਿਲੀ ਆਤਮਹੱਤਿਆ, ਸੁਰਖੀਆਂ 'ਚ ਮਾਮਲਾ
NEXT STORY