ਕੁਵੈਤ ਸਿਟੀ - ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਇਸ ਸਮਾਗਮ ਨੂੰ ਵਿਦੇਸ਼ਾਂ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਕੁਵੈਤ ਵੱਲੋਂ ਇਸ ਮੌਕੇ ਖ਼ਾਸ ਅੰਦਾਜ਼ ਵਿਚ ਭਾਰਤ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਬੋਸਟਨ 'ਚ ਪਹਿਲੀ ਵਾਰ ਕੱਢੀ ਗਈ ਇੰਡੀਆ ਡੇ ਪਰੇਡ, ਲਹਿਰਾਇਆ ਗਿਆ 220 ਫੁੱਟ ਉੱਚਾ ਝੰਡਾ (ਵੀਡੀਓ)
ਦਰਅਸਲ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕੁਵੈਤ ਵਿਚ 100 ਬੱਸਾਂ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮੌਕੇ ਕੁਵੈਤ ਵਿਚ ਭਾਰਤ ਦੇ ਰਾਜਦੂਤ ਸਿਬੀ ਜਾਰਜ ਨੇ ਪਹਿਲਾਂ ਮਹਾਤਮਾ ਗਾਂਧੀ ਨੂੰ ਫੁੱਲ ਭੇਂਟ ਕੀਤੇ ਅਤੇ ਫਿਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਭਾਰਤ ਦਾ ਰਾਸ਼ਟਰੀ ਗੀਤ ਵੀ ਗਾਇਆ ਗਿਆ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਦੀ ਧਰਤੀ 'ਤੇ ਢੋਲ-ਢਮੱਕੇ ਨਾਲ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ
NEXT STORY