ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸ ਦੇ ਤਹਿਤ ਨਿਊ ਸਊਥ ਵੇਲਜ਼ ਸੂਬੇ ਨੇ 10,000 ਤੋਂ ਵੱਧ ਲੋਕਾਂ ਨੂੰ ਇਕ ਹਫ਼ਤੇ ਵਿਚ ਆਪਣੀ ਪਹਿਲੀ ਕੋਰੋਨਾ ਵਾਇਰਸ ਟੀਕੇ ਦੀ ਖੁਰਾਕ ਦਿੱਤੀ ਹੈ। ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਵੈਸਟਮੀਡ ਹਸਪਤਾਲ ਦਾ ਦੌਰਾ ਕੀਤਾ, ਜਿਥੇ ਉਹਨਾਂ ਨੇ ਕਿਹਾ ਕਿ ਇੱਕ ਘੰਟੇ ਵਿਚ 48 ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਅਤੇ ਇਸ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।
ਸਿਡਨੀ ਦੇ ਤਿੰਨ ਕੇਂਦਰਾਂ 'ਤੇ ਪਹਿਲੇ ਹਫ਼ਤੇ 10,339 ਜੈਬਾਂ ਫਰੰਟਲਾਈਨ ਸਿਹਤ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ।ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਨਤੀਜੇ ਤੋਂ ਸੱਚਮੁੱਚ ਖੁਸ਼ ਸੀ। ਉਹਨਾਂ ਨੇ ਕਿਹਾ,“ਐਨ.ਐਸ.ਡਬਲਊ. ਪਹਿਲੇ ਤਿੰਨ ਹਫ਼ਤਿਆਂ ਵਿਚ ਆਪਣੇ 35,000 ਟੀਕਿਆਂ ਦੇ ਟੀਚੇ ਨੂੰ ਪੂਰਾ ਕਰਨ ਦੀ ਰਾਹ ’ਤੇ ਹੈ। ਸਾਨੂੰ ਸਿਰਫ ਹੋਰ ਖੁਰਾਕਾਂ ਦੀ ਜ਼ਰੂਰਤ ਹੈ। ਜੇਕਰ ਸਾਨੂੰ ਵਧੇਰੇ ਟੀਕੇ ਮਿਲਦੇ ਹਨ ਤਾਂ ਵਧੇਰੇ ਲੋਕ ਟੀਕਾ ਪ੍ਰਾਪਤ ਕਰ ਸਕਦੇ ਹਨ ਅਤੇ ਇਹੀ ਸਾਡਾ ਉਦੇਸ਼ ਹੈ। ਅਸੀਂ ਜਿੰਨੀ ਜਲਦੀ ਹੋ ਸਕੇ ਇਹ ਜਾਣਨਾ ਚਾਹਾਂਗੇ ਕਿ ਐਨ.ਐਸ.ਡਬਲਊ. ਨੂੰ ਕਿੰਨੀਆਂ ਖੁਰਾਕਾਂ ਭੇਜੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਬਾਈਡੇਨ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ, ਰਾਸ਼ਟਰਪਤੀ ਚੋਣਾਂ ਲੜਨ ਦਾ ਦਿੱਤਾ ਸੰਕੇਤ
ਇਸ ਦੇ ਮੁਕਾਬਲੇ, ਸ਼ੁੱਕਰਵਾਰ ਨੂੰ ਵਿਕਟੋਰੀਆ ਨੇ ਕਿਹਾ ਕਿ ਉਸ ਨੇ 3000 ਟੀਕੇ ਦਿੱਤੇ ਹਨ.।ਫੈਡਰਲ ਸਰਕਾਰ ਪਹਿਲਾਂ ਟੀਕਾ ਲਗਾਉਣ ਵਾਲੇ ਰਾਜਾਂ ਦੇ ਨਾਲ ਬਜ਼ੁਰਗ ਦੇਖਭਾਲ ਨਿਵਾਸੀਆਂ ਦੇ ਟੀਕੇ ਲਗਾ ਰਹੀ ਹੈ। ਬੇਰੇਜਿਕਲਿਅਨ ਨੇ ਕਿਹਾ ਕਿ ਉਹਨਾਂ ਨੂੰ ਐਸਟ੍ਰਾਜ਼ਨੇਕਾ ਟੀਕਾ ਮਿਲੇਗਾ, ਜੋ ਕਿ ਹਫ਼ਤੇ ਦੇ ਅੰਤ ਵਿਚ ਆਸਟ੍ਰੇਲੀਆ ਪਹੁੰਚਣਾ ਸ਼ੁਰੂ ਹੋ ਗਿਆ ਸੀ। ਬੇਰੇਜਿਕਲਿਅਨ ਨੇ ਕਿਹਾ ਕਿ ਕੋਵਿਡ-19 ਟੀਕੇ ਦੀ ਬੁਕਿੰਗ ਇਕ “ਸਹਿਜ” ਪ੍ਰਕਿਰਿਆ ਰਾਹੀਂ ਆਨਲਾਈਨ ਕੀਤੀ ਜਾਂਦੀ ਹੈ। ਬੇਰੇਜਿਕਲਿਅਨ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਟੀਕਾ ਲਗਵਾਉਣ ਲਈ ਲੋਕਾਂ ਨੂੰ ਉਤਸ਼ਾਹ ਮਿਲੇ ਜਿਵੇਂ ਕਿ ਯਾਤਰਾ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਆਉਣ ਦਿੱਤਾ ਜਾ ਰਿਹਾ ਹੈ। ਉਹਨਾਂ ਮੁਤਾਬਕ, ਐਨ.ਐਸ.ਡਬਲਊ. ਨਿਸ਼ਚਤ ਤੌਰ 'ਤੇ ਮੁੜ ਅੰਤਰਰਾਸ਼ਟਰੀ ਯਾਤਰਾ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ। ਇਹ "ਸਪੱਸ਼ਟ ਤੌਰ 'ਤੇ ਇੱਕ ਚੁਣੌਤੀ ਭਰਿਆ ਸਮਾਂ ਹੈ ਜਿਸ ਦੇ ਤਹਿਤ ਇੱਕ ਵਿਸ਼ਾਲ ਮਹਾਂਦੀਪ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ।
ਅਮਰੀਕਾ ’ਚ ਡਾਕਟਰ ਆਪ੍ਰੇਸ਼ਨ ਕਰਨ ਦੌਰਾਨ ਡਿਜੀਟਲ ਮਾਧਿਅਮ ਰਾਹੀਂ ਅਦਾਲਤ ’ਚ ਪੇਸ਼
NEXT STORY