ਸੈਕਰਾਮੇਂਟੋ/ਅਮਰੀਕਾ (ਭਾਸ਼ਾ): ਅਮਰੀਕਾ ’ਚ ਇਕ ਡਾਕਟਰ ਆਪ੍ਰੇਸ਼ਨ ਕਰਨ ਦੌਰਾਨ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਅਦਾਲਤ ’ਚ ਪੇਸ਼ ਹੋ ਗਿਆ। ਇਹ ਮਾਮਲਾ ਆਵਾਜਾਈ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਸੀ। ‘ਸੈਕਰਾਮੇਂਟੋ ਬੀ’ ਦੀ ਖ਼ਬਰ ਅਨੁਸਾਰ ਪਲਾਸਟਿਕ ਸਰਜਨ ਡਾ. ਸਕਾਟ ਗ੍ਰੀਨ ਵੀਰਵਾਰ ਨੂੰ ਆਪ੍ਰੇਸ਼ਨ ਥਿਏਟਰ ਤੋਂ ‘ਸੈਕਰਾਮੇਂਟੋ ਸੁਪੀਰੀਅਰ ਕੋਰਟ’ ’ਚ ਡਿਜੀਟਲ ਮਾਧਿਅਮ ਰਾਹੀਂ ਪੇਸ਼ ਹੋਏ। ਪੇਸ਼ੀ ਦੌਰਾਨ ਉਹ ਇਕ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਬਾਈਡੇਨ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ, ਰਾਸ਼ਟਰਪਤੀ ਚੋਣਾਂ ਲੜਨ ਦਾ ਦਿੱਤਾ ਸੰਕੇਤ
ਕੋਰਟ ਕਮਿਸ਼ਨਰ ਗ੍ਰੇ ਲਿੰਕ ਦੇ ਰੂਮ ’ਚ ਦਾਖਲ ਹੋਣ ਤੱਕ ਡਾ. ਗਰੀਨ ਸਿਰ ਝੁਕਾ ਕੇ ਆਪ੍ਰੇਸ਼ਨ ਕਰਦੇ ਰਹੇ। ਜੱਜ ਨੇ ਗਰੀਨ ਨੂੰ ਕਿਹਾ ਕਿ ਉਹ ਸੁਣਵਾਈ ਲਈ ਉਸ ਵੇਲੇ ਦੀ ਨਵੀਂ ਤਾਰੀਕ ਦੇ ਰਹੇ ਹਾਂ ਜਦੋਂ ਉਹ ਕਿਸੇ ਮਰੀਜ਼ ਦਾ ਇਲਾਜ ਨਾ ਕਰ ਰਹੇ ਹੋਣ। ਇਸ ਤੋਂ ਬਾਅਦ ਗਰੀਨ ਨੇ ਮੁਆਫ਼ੀ ਮੰਗੀ। ਇਸ ਦਰਮਿਆਨ ਮੈਡੀਕਲ ਬੋਰਡ ਆਫ ਕੈਲੇਫੋਰਨੀਆ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗਾ।
ਟਰੰਪ ਨੇ ਬਾਈਡੇਨ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ, ਰਾਸ਼ਟਰਪਤੀ ਚੋਣਾਂ ਲੜਨ ਦਾ ਦਿੱਤਾ ਸੰਕੇਤ
NEXT STORY