ਜਕਾਰਤਾ- ਇੰਡੋਨੇਸ਼ੀਆ ਵਿਚ 103 ਸਾਲ ਦਾ ਬਜ਼ੁਰਗ ਖੁਦ ਤੋਂ ਤਕਰੀਬਨ 66 ਸਾਲ ਛੋਟੀ ਮਹਿਲਾ ਨਾਲ ਵਿਆਹ ਕਰ ਸੁਰਖੀਆਂ ਵਿਚ ਆ ਗਿਆ ਹੈ। 103 ਸਾਲ ਦੇ ਪੁਆਂਗ ਕੱਟੇ ਨੇ 37 ਸਾਲ ਦੀ ਇੰਡੋ ਅਲੰਗ ਦੇ ਨਾਲ ਵਿਆਹ ਕੀਤਾ ਹੈ। ਫੇਸਬੁੱਕ ਤੇ ਟਵਿੱਟਰ 'ਤੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਵਿਵਸਥਿਤ ਵਿਆਹ ਦੇ ਖਿਲਾਫ ਆਵਾਜ਼ ਚੁੱਕੀ ਹੈ।
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਪੁਆਂਗ ਇਕ ਡੱਚ ਕਰਨਲ ਹੈ, ਜਿਹਨਾਂ ਨੇ 1945-1949 ਦੀ ਜੰਗ ਲੜੀ ਸੀ। ਬਜ਼ੁਰਗ ਨਾਲ ਵਿਆਹ ਕਰਨ ਵਾਲੀ ਔਰਤ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਪੁਆਂਗ ਦੀ ਸਹੀ ਉਮਰ ਦੇ ਬਾਰੇ ਨਹੀਂ ਹੈ ਪਰ ਯਕੀਨਨ ਉਸ ਦੀ ਉਮਰ 100 ਸਾਲ ਤੋਂ ਵਧੇਰੇ ਹੈ। ਵਿਆਹ ਤੋਂ ਬਾਅਦ ਟ੍ਰਿਬਿਊਨ ਨਿਊਜ਼ ਨੇ ਜੋੜੇ ਦੀ ਸਹੀ ਉਮਰ ਦਾ ਖੁਲਾਸਾ ਕੀਤਾ ਹੈ। ਲਾੜਾ ਤੇ ਲਾੜੀ ਦੀ ਉਮਰ ਵਿਚ ਸਹੀ ਫਰਕ ਜਾਨਣ ਤੋਂ ਬਾਅਦ ਹੁਣ ਪੂਰੇ ਏਸ਼ੀਆ ਵਿਚ ਲੋਕ ਹੈਰਾਨ ਹੋ ਰਹੇ ਹਨ।
ਸੋਸ਼ਲ ਮੀਡੀਆ 'ਤੇ ਦੋਵਾਂ ਦੇ ਵਿਆਹ ਦਾ ਵੀਡੀਓ ਵੀ ਘੁੰਮ ਰਿਹਾ ਹੈ। ਪੁਆਂਗ ਨੇ ਲੜਕੀ ਵਾਲਿਆਂ ਨੂੰ ਜੋ ਦਹੇਜ ਦਿੱਤਾ ਹੈ, ਉਸ ਦੀ ਵੀ ਚਰਚਾ ਹੋ ਰਹੀ ਹੈ। ਪੁਆਂਗ ਨੇ ਕੁੜੀ ਵਾਲਿਆਂ ਨੂੰ ਬੇਹੱਦ ਮਾਮੂਲੀ ਰਕਮ ਦੇ ਕੇ ਇਹ ਵਿਆਹ ਕੀਤਾ ਹੈ। ਲੋਕਲ ਮੀਡੀਆ ਨੇ ਇਸ ਵਿਆਹ ਦੇ ਪਿੱਛੇ ਦਹੇਜ ਪ੍ਰਥਾ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਆਂਗ ਨੇ ਲੜਕੀ ਵਾਲਿਆਂ ਨੂੰ ਦਹੇਜ ਵਿਚ 25 ਹਜ਼ਾਰ ਰੁਪਏ ਤੇ ਇਕ ਸੋਨੇ ਦੀ ਅੰਗੂਠੀ ਦੇ ਕੇ ਵਿਆਹ ਕੀਤਾ ਹੈ।
ਫਿਲਹਾਲ ਵਿਆਹ ਤੋਂ ਬਾਅਦ ਦੋਵੇਂ ਸਾਊਥ ਸੁਲਾਵੇਸੀ ਵਿਚ ਪੁਆਂਗ ਦੇ ਨਿਵਾਸ ਸਥਾਨ 'ਤੇ ਇਕੱਠੇ ਰਹਿ ਰਹੇ ਹਨ। ਉਮਰ ਦੇ ਫਾਸਲੇ ਨੂੰ ਮਾਤ ਦੇਣ ਵਾਲੀਆਂ ਅਜਿਹੀਆਂ ਕਈ ਕਹਾਣੀਆਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਆਡਿਟੀ ਸੈਂਟਰਲ ਦੀ ਇਕ ਰਿਪੋਰਟ ਮੁਤਾਬਕ ਸਾਲ 2017 ਵਿਚ ਵੀ 76 ਸਾਲ ਦੀ ਇਕ ਬਜ਼ੁਰਗ ਮਹਿਲਾ ਨੇ 16 ਸਾਲ ਦੇ ਲੜਕੇ ਨਾਲ ਵਿਆਹ ਕੀਤਾ ਸੀ। ਆਈਹਰਾਰੇ ਦੀ ਰਿਪੋਰਟ ਮੁਤਾਬਕ ਸਾਲ 2016 ਵਿਚ ਵੀ ਇਕ ਅਜਿਹਾ ਹੀ ਕਿੱਸਾ ਸਾਹਮਣੇ ਆਇਆ ਸੀ, ਜਦੋਂ ਜ਼ਿੰਬਾਬਵੇ ਦੇ ਇਕ 70 ਸਾਲਾ PF ਮਿਨੀਸਟਰ ਕੇਨ ਮਥੇਮਾ ਨੇ 23 ਸਾਲ ਦੀ ਬਥਾਬੇਤਸੋ ਨਾਰੇ ਦੇ ਨਾਲ ਵਿਆਹ ਕੀਤਾ ਸੀ।
ਸਾਊਦੀ ਅਰਬ 'ਚ ਦੇਸ਼ਧਰੋਹ ਦਾ ਸੰਕਟ, ਘਰੋਂ ਗ੍ਰਿਫਤਾਰ ਕੀਤੇ ਤਿੰਨ ਰਾਜਕੁਮਾਰ
NEXT STORY