ਲੰਡਨ-ਗਿੰਨੀਜ਼ ਵਰਲਡ ਰਿਕਾਰਡ ਨੇ ਇਕ ਵੀਡੀਓ ਟਵੀਟ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਇਸ ਵੀਡੀਓ ’ਚ ਬਿ੍ਰਟੇਨ ਦੇ 103 ਸਾਲਾਂ ਇਕ ਬਜ਼ੁਰਗ ਅਸਮਾਨ ਤੋਂ ਪੈਰਾਸ਼ੂਟ ਜੰਪ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਬਿ੍ਰਟੇਨ ਦੇ ਅਲਫ੍ਰੇਡ ਅਲ ਬਲਾਸਕੇ ਨਾਂ ਦੇ ਇਸ ਬਜ਼ੁਰਗ ਨੇ ਉਲਡੇਸਟ ਟੈਂਡਮ ਪੈਰਾਸ਼ੂਟ ਜੰਪ ਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਅਲਫ੍ਰੇਡ ਇਸ ਕਾਰਨਾਮੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਭ ਤੋਂ ਜ਼ਿਆਦਾ ਉਮਰ ’ਚ ਟੈਂਡਮ ਪੈਰਾਸ਼ੂਟ ਜੰਪ ਪੂਰੀ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਅਲਫ੍ਰੇਡ ਦੀ ਇਹ ਛਾਲ ਦੇਖਣ ਲਈ ਉਨ੍ਹਾਂ ਦਾ ਪੂਰਾ ਪਰਿਵਾਰ, ਮੀਡੀਆ ਅਤੇ ਜਾਣਨ ਵਾਲੇ ਲੋਕ ਇੱਕਠੇ ਹੋਏ ਸਨ।
ਅਲਫ੍ਰੇਡ ਨੇ 120 ਮੀਲ ਪ੍ਰਤੀ ਘੰਟੇ ਦੀ ਰਫਤਾਰ ਤੋਂ 14,000 ਫੁੱਟ ਦੀ ਉੱਚਾਈ ਤੋਂ ਛਾਲ ਮਾਰੀ। ਇਸ ਕਾਰਨਾਮੇ ਦੌਰਾਨ ਉਨ੍ਹਾਂ ਨਾਲ ਇੰਸਟਕਟਰ ਵੀ ਸਨ। ਇਸ ਡਾਈਵ ਨੂੰ ਪੂਰਾ ਕਰਨ ’ਚ ਉਨ੍ਹਾਂ ਨੂੰ ਪੰਜ ਮਿੰਟ ਦਾ ਸਮਾਂ ਲੱਗਿਆ। ਇਸ ਤੋਂ ਪਹਿਲਾਂ ਸਾਲ 2017 ’ਚ ਅਲਫ੍ਰੇਡ ਨੇ ਪਹਿਲੀ ਵਾਰ 100 ਸਾਲ ਦੀ ਉਮਰ ’ਚ ਸਕਾਈਡਾਇਵਿੰਗ ਕੀਤੀ ਸੀ। ਉਨ੍ਹਾਂ ਨੇ 100ਵੇਂ ਜਨਮਦਿਨ ’ਤੇ ਇਹ ਵਾਅਦਾ ਕੀਤਾ ਸੀ ਕਿ ਉਹ ਇਸ ਕਾਰਨਾਮੇ ਨੂੰ ਜੀਵਨ ’ਚ ਇਕ ਵਾਰ ਫਿਰ ਕਰਨਗੇ। ਉਨ੍ਹਾਂ ਨੇ ਵਾਅਦੇ ਨੂੰ ਨਿਭਾਉਂਦੇ ਹੋਏ ਹੁਣ 103 ਸਾਲ ਦੀ ਉਮਰ ’ਚ ਪੈਰਾਸ਼ੂਟ ਜੰਪ ਕਰ ਗਿੰਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ।
ਗਿੰਨੀਜ਼ ਵਰਵਡ ਰਿਕਾਰਡ ਨੇ ਵੀਡੀਓ ਸ਼ੇਅਰ ਕਰ ਇਸ ਦੀ ਕੈਪਸ਼ਨ ’ਚ ਲਿਖਿਆ ਹੈ ਕਿ 103 ਸਾਲ ਦੇ ਇਸ ਬਜ਼ੁਰਗ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਪੋਤਾ ਗ੍ਰੈਜੁਏਸ਼ਨ ਕਰ ਲਵੇਗਾ ਤਾਂ ਉਹ ਅਜਿਹਾ ਕਰਨਗੇ। ਸੋਸ਼ਲ ਮੀਡੀਆ ’ਤੇ ਇਹ ਵੀਡੀਓ 3 ਅਕਤੂਬਰ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ’ਤੇ ਲੋਕ ਜਮ੍ਹ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਅਲਫ੍ਰੇਡ ਨੂੰ ਵਧਾਈ ਦੇ ਰਹੇ ਹਨ ਅਤੇ ਇਸ ਉਮਰ ’ਚ ਇੰਨੀ ਹਿੰਮਤ ਦਿਖਾਉਣ ਦੀ ਤਾਰੀਫ ਵੀ ਕਰ ਰਹੇ ਹਨ।
ਪਾਕਿ ’ਚ ਰਿਕਾਰਡ ਤੋੜ ਮਹਿੰਗਾਈ, ਇਮਰਾਨ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਸੜਕਾਂ ’ਤੇ ਉਤਰੇਗੀ ਜਨਤਾ
NEXT STORY