ਇਸਲਾਮਾਬਾਦ-ਆਰਥਿਕ ਤੰਗੀ ਕਾਰਣ ਪਾਕਿਸਤਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ’ਚ ਭ੍ਰਿਸ਼ਟਾਚਾਰ ਅਤੇ ਅਰਥਵਿਵਸਥਾ ਦੀ ਬਦਹਾਲੀ ਦੇ ਚੱਲਦੇ ਲੋਕਾਂ ’ਚ ਸਰਕਾਰ ਵਿਰੁੱਧ ਗੁੱਸਾ ਵਧ ਰਿਹਾ ਹੈ। ਅਰਥਵਿਵਸਥਾ ਦੀ ਬਦਹਾਲੀ ਦੇ ਚੱਲਦੇ ਪਾਕਿਸਤਾਨ ’ਚ ਬੇਰੁਜ਼ਗਾਰਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਜੀਵਨ ਜਿਉਣ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਇਸ ਸਮੇਂ ਪਾਕਿਸਤਾਨ ਦੀ ਗਰੀਬੀ ’ਤੇ ਕਣਕ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ। ਆਲਮ ਇਹ ਹੈ ਕਿ ਉੱਥੇ ਇਕ ਕਿਲੋ ਕਣਕ ਦੀ ਕੀਮਤ 60 ਰੁਪਏ ਤੱਕ ਪਹੁੰਚ ਚੁੱਕੀ ਹੈ। ਇਸ ਸਮੇਂ ਦੇਸ਼ ’ਚ ਸਬਜ਼ੀਆਂ ਦੇ ਭਾਅ ਵੀ ਸੱਤਵੇਂ ਅਸਮਾਨ ’ਤੇ ਹਨ। ਸਤੰਬਰ 2020 ’ਚ ਉਪਭੋਗਤਾ ਮੂਲ ਸੂਚਕਾਂਕ 9 ਫੀਸਦੀ ਰਿਹਾ।
ਪਾਕਿਸਤਾਨ ’ਚ ਕਣਕ ਦੀ ਕੀਮਤ ਇਸ ਤੋਂ ਪਹਿਲਾਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਕਦੇ ਵੀ ਨਹੀਂ ਹੋਈ ਸੀ। ਕਣਕ ਪਿਛਲੇ ਸਾਲ ਦਸੰਬਰ ’ਚ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੀ ਸੀ। ਇਸ ਸਾਲ 5 ਅਕਤੂਬਰ ਨੂੰ ਕਣਕ ਦੀ ਕੀਮਤ 2400 ਰੁਪਏ ਪ੍ਰਤੀ 40 ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਆਲ ਪਾਕਿਸਤਾਨ ਫਲੋਰ ਏਸੋਸੀਏਸ਼ਨ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਕਣਕ ਦੀ ਖਰੀਦ ਮੂਲ ਤੁਰੰਤ ਨਿਰਧਾਰਿਤ ਕਰਨ ਦੀ ਮੰਗ ਕੀਤੀ ਹੈ। ਫਲੋਰ ਏਸੋਸੀਏਸ਼ਨ ਦਾ ਕਹਿਣਾ ਹੈ ਕਿ ਦੇਸ਼ ’ਚ ਕਣਕ ਦੀ ਕਮੀ ਮਿੱਲ ਮਾਲਕਾਂ ਕਾਰਣ ਨਹੀਂ ਬਲਕਿ ਜਮਾਖੋਰਾਂ ਕਾਰਣ ਹੋਈ ਹੈ।
ਰੂਸ ਤੋਂ ਕਣਕ ਕਰ ਰਿਹਾ ਦਰਾਮਦ
ਮੀਡੀਆ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਰੂਸ ਤੋਂ 2,00,000 ਮੀਟ੍ਰਿਕ ਟਨ ਕਣਕ ਦਰਾਮਦ ਨੂੰ ਮਨਜ਼ੂਰੀ ਦਿੱਤੀ ਹੈ ਜੋ ਇਸ ਮਹੀਨੇ ਪਹੁੰਚ ਸਕਦੀ ਹੈ। ਇਸ ਵਿਚਾਲੇ ਨੈਸ਼ਨਲ ਪ੍ਰਾਈਸ ਮਾਨਿਟਰਿੰਗ ਕਮੇਟੀ ਨੇ ਸੋਮਵਾਰ ਨੂੰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ’ਤੇ ਮੰਥਨ ਕੀਤਾ। ਦੱਸਿਆ ਗਿਆ ਹੈ ਕਿ ਇਹ ਮੀਟਿੰਗ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ ’ਤੇ ਹੋਈ ਹੈ।
ਆਲੂ, ਟਮਾਟਰ ਅਤੇ ਪਿਆਜ਼ ਵੀ ਮਹਿੰਗਾ
ਪਾਕਿਸਤਾਨ ’ਚ ਸਿਰਫ ਕਣਕ ਹੀ ਮਹਿੰਗੀ ਨਹੀਂ ਹੋਈ ਬਲਕਿ ਟਮਾਟਰ, ਆਲੂ, ਪਿਆਜ਼, ਖੰਡ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਨੈਸ਼ਨਲ ਪ੍ਰਾਈਸ ਮਾਨਿਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਆਲੂ, ਟਮਾਟਰ ਅਤੇ ਪਿਆਜ਼ ਦੇ ਥੋਕ ਅਤੇ ਖੁਦਰਾਂ ਕੀਮਤਾਂ ’ਚ ਲਾਭ ਮਾਰਜਨ ਬਹੁਤ ਵਧ ਗਿਆ ਹੈ ਜਿਸ ਕਾਰਣ ਆਮ ਆਦਮੀ ਪ੍ਰੇਸ਼ਾਨ ਹੈ।
ਪਾਕਿਸਤਾਨ ’ਚ ਮਹਿੰਗਾਈ ਵਧਣਾ ਇਮਰਾਨ ਖਾਨ ਨੂੰ ਬੇਚੈਨ ਕਰ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਨੇ ਪਹਿਲਾਂ ਹੀ ਮਹਾਗਠਜੋੜ ਬਣਾ ਕੇ ਫੌਜ ਅਤੇ ਇਮਰਾਨ ਖਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਹੀਨੇ ਤੋਂ ਵਿਵਸਥਾ ਤਬਦੀਲੀ ਲਈ ਦੇਸ਼ਵਿਆਪੀ ਅੰਦੋਲਨ ਕੀਤਾ ਜਾਣਾ ਤੈਅ ਹੋਇਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਤੋਂ ਬੇਚੈਨ ਜਨਤਾ ਵਿਰੋਧੀ ਧਿਰ ਨਾਲ ਸੜਕਾਂ ’ਤੇ ਉਤਰ ਸਕਦੀ ਹੈ।
ਹਿਜਾਬ 'ਚ ਖਿਡਾਰਨ ਨੂੰ ਅਮਰੀਕਾ 'ਚ ਵਾਲੀਬਾਲ ਮੈਚ ਖੇਡਣ ਤੋਂ ਰੋਕਿਆ
NEXT STORY