ਕਾਠਮੰਡੂ— ਮੱਧ ਨੇਪਾਲ 'ਚ ਸਮਰੱਥਾ ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾ ਰਹੀ ਬੱਸ ਇਕ ਪਹਾੜੀ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਹੋਰ 108 ਲੋਕ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਬੱਸ ਸਿੰਧੂਪਾਲ ਚੌਕ ਤੋਂ ਕਾਠਮੰਡੂ ਜਾ ਰ ਹੀ ਸੀ। ਯਾਤਰੀ ਦਸ਼ੈਂ ਦਾ ਤਿਓਹਾਰ ਮਨਾਉਣ ਲਈ ਗਏ ਹੋਏ ਸਨ। ਬੱਸ ਇਕ ਮੋੜ 'ਤੇ ਫਿਸਲ ਕੇ 50 ਮੀਟਰ ਗਹਿਰਾਈ 'ਤੇ ਜਾ ਡਿੱਗੀ। ਜ਼ਿਲੇ ਦੀ ਇਕ ਅਧਿਕਾਰੀ ਗੋਮਾ ਦੇਵੀ ਚੇਮਜੋਂਗ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੰਜ ਹੋਰ ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਚੇਮਜੋਂਗ ਨੇ ਦੱਸਿਆ ਕਿ ਹਾਦਸੇ 'ਚ 108 ਲੋਕ ਜ਼ਖਮੀ ਹੋਏ ਹਨ, ਜਦਕਿ ਸਿਰਫ 39 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਹਾਦਸਾ ਕਿਸ ਕਾਰਨ ਵਾਪਰਿਆ।
ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ 'ਚ ਭਾਰੀ ਮੀਂਹ ਨੇ ਕਿਸਾਨ ਕੀਤੇ ਖੁਸ਼
NEXT STORY