ਬਸਰਾ— ਇਰਾਕ ਦੇ ਦੱਖਣੀ ਸ਼ਹਿਰ ਬਸਰਾ 'ਚ ਕਈ ਦਿਨਾਂ ਤੋਂ ਜਾਰੀ ਪ੍ਰਦਰਸ਼ਨਾਂ 'ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਸ਼ਹਿਰ 'ਚ ਸਥਿਤ ਹਵਾਈ ਅੱਡੇ 'ਤੇ ਵੀ ਸ਼ਨੀਵਾਰ ਦੀ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਤਿੰਨ ਰਾਕੇਟ ਦਾਗੇ ਗਏ। ਇਰਾਕੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਹੈ। ਪਾਣੀ, ਬਿਜਲੀ ਦੀ ਕਮੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਈਰਾਨ ਦੇ ਵਣਜ ਦੂਜਘਰ, ਕਈ ਸਰਕਾਰੀ ਇਮਾਰਤਾਂ ਤੇ ਸਿਆਸੀ ਦਲਾਂ ਦੇ ਦਫਤਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਲੋਕਾਂ ਦਾ ਗੁੱਸਾ ਉਦੋਂ ਭੜਕਿਆ ਜਦੋਂ ਬਸਰਾ 'ਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ 30 ਹਜ਼ਾਰ ਲੋਕ ਬੀਮਾਰ ਹੋ ਗਏ। ਸਿਹਤ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਤੋਂ ਹੁਣ ਤੱਕ 12 ਲੋਕ ਮਾਰੇ ਜਾ ਚੁੱਕੇ ਹਨ ਤੇ 50 ਲੋਕ, ਜਿਨ੍ਹਾਂ 'ਚ 48 ਆਮ ਲੋਕ ਤੇ 2 ਪੁਲਸ ਕਰਮਚਾਰੀ ਵੀ ਸ਼ਾਮਲ ਹਨ, ਜ਼ਖਮੀ ਹੋਏ ਹਨ। ਬਸਰਾ 'ਚ ਹਫੜਾ-ਦਫੜੀ ਤੋਂ ਬਾਅਦ ਸ਼ਨੀਵਾਰ ਦੀ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਬਸਰਾ ਹਵਾਈ ਅੱਡੇ 'ਤੇ ਤਿੰਨ ਰਾਕੇਟ ਦਾਗੇ, ਜਿਥੇ ਅਮਰੀਕੀ ਦੂਤਘਰ ਵੀ ਸਥਿਤ ਹੈ। ਉਨ੍ਹਾਂ ਕਿਹਾ ਕਿ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਸ ਨੇ ਕੀਤਾ। ਹਾਲਾਂਕਿ ਇਸ ਹਮਲੇ 'ਚ ਕੋਈ ਵੀ ਮਾਰਿਆ ਨਹੀਂ ਗਿਆ ਤੇ ਨਾ ਹੀ ਉਡਾਣਾਂ 'ਤੇ ਕੋਈ ਅਸਰ ਪਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਸ ਹਮਲੇ ਦੀ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ।
ਚੀਨ 'ਚ 5.9 ਤੀਬਰਤਾ ਦਾ ਭੂਚਾਲ, 14 ਜ਼ਖਮੀ
NEXT STORY