ਕਾਬੁਲ (ਭਾਸ਼ਾ)- ਉੱਤਰ-ਪੂਰਬੀ ਅਫ਼ਗਾਨਿਸਤਾਨ ਦੇ ਇਕ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਬਰਫ਼ ਦੇ ਤੋਦੇ ਡਿੱਗਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਇਕ ਸੂਬਾਈ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ
ਕੁਨਾਰ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਨਜੀਬੁੱਲਾ ਹਨੀਫ ਨੇ ਦੱਸਿਆ ਕਿ ਪਾਕਿਸਤਾਨੀ ਸਰਹੱਦ ਨੇੜੇ ਐਤਵਾਰ ਦੇਰ ਰਾਤ ਬਰਫ਼ੀਲੇ ਤੂਫ਼ਾਨ ਵਿਚ ਇਕ ਵਿਅਕਤੀ ਲਾਪਤਾ ਹੋ ਗਿਆ। ਇਹ ਘਟਨਾ ਭਾਰੀ ਬਰਫ਼ਬਾਰੀ ਤੋਂ ਇਕ ਦਿਨ ਬਾਅਦ ਵਾਪਰੀ ਹੈ। ਹਨੀਫ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਲੋਕ ਮਦਦ ਲਈ ਦੌੜੇ। ਜ਼ਿਲ੍ਹਾ ਅਧਿਕਾਰੀਆਂ ਨੇ ਸੋਮਵਾਰ ਤੜਕੇ ਦੂਰ-ਦੁਰਾਡੇ ਇਲਾਕੇ ਵਿਚ ਬਚਾਅ ਟੀਮਾਂ ਭੇਜੀਆਂ।
ਇਹ ਵੀ ਪੜ੍ਹੋ: ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੈਨੇਡਾ-ਅਮਰੀਕਾ 'ਚ ਤਲਖੀ, ਅਮਰੀਕੀ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
PoK 'ਚ ਕਸ਼ਮੀਰ ਦੇ ਕਿਸਾਨਾਂ ਲਈ ਸਿਰਦਰਦ ਬਣੇ ਚੀਨੀ ਅਖ਼ਰੋਟ
NEXT STORY