ਮੈਕਸੀਕੋ ਸਿਟੀ (ਬਿਊਰੋ): ਮੱਧ ਮੈਕਸੀਕੋ ਵਿਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਇਕ ਪੁਲਸ ਕਾਫਲੇ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਘੱਟੋ-ਘੱਟ 13 ਪੁਲਸ ਅਧਿਕਾਰੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਰਨ ਵਾਲਿਆਂ ਵਿਚ 8 ਸਟੇਟ ਪੁਲਸ ਅਤੇ 5 ਸਰਕਾਰੀ ਵਕੀਲ ਹਨ। ਅਕਤੂਬਤ 2019 ਦੇ ਬਾਅਦ ਤੋਂ ਇਹ ਪੁਲਸ ਕਰਮੀਆਂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ।
ਪੜ੍ਹੋ ਇਹ ਅਹਿਮ ਖਬਰ - ਭਾਰਤ ਪਹੁੰਚ ਰਹੇ ਰੱਖਿਆ ਮੰਤਰੀ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਨੇ ਕਿਸਾਨੀ ਮੁੱਦਾ ਚੁੱਕਣ ਦੀ ਕੀਤੀ ਅਪੀਲ
ਸਟੇਟ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਪ੍ਰਮੁੱਖ ਰੋਡਰੀਗੋ ਮਾਰਟੀਨੇਜ ਸੇਲਿਸ ਨੇ ਦੱਸਿਆ ਕਿ ਫਿਲਹਾਲ ਨੈਸ਼ਨਲ ਗਾਰਡ ਦੇ ਜਵਾਨ ਪੂਰੇ ਇਲਾਕੇ ਵਿਚ ਹਮਲਾਵਰਾਂ ਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੇ ਇਸ ਨੂੰ ਮੈਕਸੀਕੋ ਦੀ ਸਰਕਾਰ 'ਤੇ ਹਮਲਾ ਦੱਸਿਆ। ਉਹਨਾਂ ਨੇ ਕਿਹਾ,''ਅਪਰਾਧੀ ਸਮੂਹਾਂ ਨਾਲ ਨਜਿੱਠਣ ਲਈ ਕਾਫਲਾ ਪੂਰੇ ਇਲਾਕੇ ਵਿਚ ਗਸ਼ਤ ਕਰ ਰਿਹਾ ਸੀ। ਇਹ ਹਮਲਾ ਮੈਕਸੀਕੋ ਦੀ ਸਰਕਾਰ 'ਤੇ ਹਮਲਾ ਹੈ। ਅਸੀਂ ਇਸ ਕਾਰਵਾਈ ਦਾ ਜਵਾਬ ਦੇਵਾਂਗੇ।'' ਹਮਲੇ ਨੂੰ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਲਈ ਚੁਣੌਤੀ ਮੰਨਿਆ ਜਾ ਰਿਹਾ ਹੈ, ਜਿਹਨਾਂ ਨੇ ਹਿੰਸਾ ਤੋਂ ਬਚਣ ਲਈ ਸਿੱਧੇ ਤੌਰ 'ਤੇ ਡਰੱਗ ਕਾਰੋਬਾਰੀਆਂ 'ਤੇ ਕਾਰਵਾਈ ਕਰਨ ਦੀ ਰਣਨੀਤੀ ਅਪਨਾਈ ਹੈ।
ਭਾਰਤ ਪਹੁੰਚ ਰਹੇ ਰੱਖਿਆ ਮੰਤਰੀ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਨੇ ਕਿਸਾਨੀ ਮੁੱਦਾ ਚੁੱਕਣ ਦੀ ਕੀਤੀ ਅਪੀਲ
NEXT STORY