ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਸ਼ੁੱਕਰਵਾਰ ਨੂੰ ਇਕ ਈਂਧਨ ਸਟੋਰੇਜ ਡਿਪੂ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਦੇ ਨੇੜਲੇ ਇਲਾਕਿਆਂ ਵਿੱਚ ਫੈਲਣ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ 'ਚ ਰਹਿਣ ਵਾਲੇ ਹਜ਼ਾਰਾਂ ਵਸਨੀਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : Amazon Pay 'ਤੇ RBI ਦੀ ਕਾਰਵਾਈ, ਲਗਾਇਆ 3.06 ਕਰੋੜ ਰੁਪਏ ਦਾ ਜੁਰਮਾਨਾ
ਸਰਕਾਰੀ ਤੇਲ ਅਤੇ ਗੈਸ ਕੰਪਨੀ ਪਰਟਾਮਿਨਾ ਦੁਆਰਾ ਸੰਚਾਲਿਤ ਈਂਧਨ ਸਟੋਰੇਜ ਡਿਪੂ ਉੱਤਰੀ ਜਕਾਰਤਾ ਵਿੱਚ ਤਾਨਾਹ ਮੇਰਾਹ ਖੇਤਰ ਵਿੱਚ ਇਕ ਸੰਘਣੀ ਆਬਾਦੀ ਵਾਲੇ ਖੇਤਰ ਦੇ ਨੇੜੇ ਸਥਿਤ ਹੈ। ਇਹ ਇੰਡੋਨੇਸ਼ੀਆ ਦੀਆਂ ਈਂਧਨ ਲੋੜਾਂ ਦਾ 25 ਫ਼ੀਸਦੀ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਨੇ 75 ਸਾਲਾਂ ਬਾਅਦ ਫਿਰ ਮਿਲਾਇਆ ਭਾਰਤ ਤੇ ਪਾਕਿਸਤਾਨ 'ਚ ਰਹਿੰਦੇ ਵਿਛੜੇ ਭਰਾਵਾਂ ਨੂੰ
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਆਲੇ-ਦੁਆਲੇ ਦੇ ਖੇਤਰ 'ਚ ਅੱਗ ਬੁਝਾਉਣ ਲਈ ਘੱਟੋ-ਘੱਟ 180 ਫਾਇਰਫਾਈਟਰ ਅਤੇ 37 ਫਾਇਰ ਇੰਜਣ ਕੰਮ ਕਰ ਰਹੇ ਹਨ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਫੌਜ ਮੁਖੀ ਜਨਰਲ ਡੁਡੰਗ ਅਬਦੁਰਚਮਨ ਨੇ ਕਿਹਾ ਕਿ ਘੱਟੋ-ਘੱਟ 14 ਲੋਕ ਮਾਰੇ ਗਏ ਹਨ ਅਤੇ 42 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚ ਕੁਝ ਗੰਭੀਰ ਰੂਪ ਨਾਲ ਝੁਲਸ ਗਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕਰਤਾਰਪੁਰ ਕਾਰੀਡੋਰ ਨੇ 75 ਸਾਲਾਂ ਬਾਅਦ ਫਿਰ ਮਿਲਾਇਆ ਭਾਰਤ ਤੇ ਪਾਕਿਸਤਾਨ 'ਚ ਰਹਿੰਦੇ ਵਿਛੜੇ ਭਰਾਵਾਂ ਨੂੰ
NEXT STORY