ਬੀਜਿੰਗ (ਏਜੰਸੀ)- ਚੀਨ ਦੇ ਉੱਤਰ-ਪੱਛਮੀ ਕਿੰਗਹਾਈ ਸੂਬੇ 'ਚ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 36 ਲਾਪਤਾ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਸਥਾਨਕ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਦਾਟੋਂਗ ਹੂਈ ਅਤੇ ਤੂ ਸਵਾਇਤ ਸ਼ਹਿਰ ਵਿਚ ਅਚਾਨਕ ਹੜ੍ਹ ਆ ਗਿਆ। 6 ਪਿੰਡਾਂ ਦੇ 1,517 ਘਰਾਂ ਦੇ ਕੁੱਲ 6,245 ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ: ਹੈਰਾਨੀਜਨਕ! ਮਨੁੱਖ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਹੋਇਆ 'ਮੰਕੀਪਾਕਸ', WHO ਨੇ ਦਿੱਤੀ ਇਹ ਸਲਾਹ
ਦਾਤੋਂਗ ਕਸਬੇ ਵਿੱਚ ਅਚਾਨਕ ਪਏ ਮੋਹਲੇਧਾਰ ਮੀਂਹ ਕਾਰਨ ਹੜ੍ਹ ਆ ਗਿਆ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਵੀਰਵਾਰ ਸਵੇਰੇ ਦੂਜੇ ਪੱਧਰ ਦੀ ਐਮਰਜੈਂਸੀ ਪ੍ਰਤੀਕਿਰਿਆ ਦੇ ਤਹਿਤ ਕਦਮ ਚੁੱਕੇ ਹਨ। ਚੀਨ ਦੀ ਚਾਰ-ਪੱਧਰੀ ਆਫ਼ਤ ਨਿਯੰਤਰਣ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਵਿੱਚ ਦੂਜੇ ਪੱਧਰ ਦੀ ਐਮਰਜੈਂਸੀ-ਪ੍ਰਤੀਕਿਰਿਆ ਦੂਜੀ ਸਭ ਤੋਂ ਗੰਭੀਰ ਪ੍ਰਤੀਕਿਰਿਆ ਹੈ। ਹੜ੍ਹ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ 160 ਤੋਂ ਵੱਧ ਵਾਹਨਾਂ ਦੇ ਨਾਲ ਹਥਿਆਰਬੰਦ ਪੁਲਸ, ਜਨਤਕ ਸੁਰੱਖਿਆ, ਐਮਰਜੈਂਸੀ ਅਤੇ ਸਿਹਤ ਵਿਭਾਗਾਂ ਦੇ 2,000 ਤੋਂ ਵੱਧ ਲੋਕਾਂ ਨੂੰ ਘਟਨਾ ਸਥਾਨ 'ਤੇ ਰਵਾਨਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ ਬੱਸ (ਵੀਡੀਓ)
ਕੈਨੇਡਾ 'ਚ 'ਪੰਜਾਬੀ' ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ 'ਤੇ ਦਰਜ
NEXT STORY