ਲੰਡਨ— ਪੂਰਬੀ ਅਫਰੀਕੀ ਦੇਸ਼ ਮੇਡਾਗਾਸਕਰ 'ਚ ਪਲੇਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 165 ਹੋ ਗਈ ਹੈ। ਅਜਿਹੇ 'ਚ ਇਬੋਲਾ ਵਾਇਰਸ ਤੋਂ ਬਾਅਦ ਦੁਨੀਆ ਸਾਹਮਣੇ ਇਕ ਹੋਰ ਮਹਾਮਾਰੀ ਦਾ ਖਤਰਾ ਪੈਦਾ ਹੋ ਗਿਆ ਹੈ। ਵਿਗਿਆਨਕਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਖਤਰਨਾਕ ਵਾਇਰਸ ਅਮਰੀਕਾ, ਬ੍ਰਿਟੇਨ ਤੇ ਪੂਰੇ ਯੂਰੋਪ 'ਚ ਪਹੁੰਚ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡੇਟਾ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਮਰਨ ਵਾਲਿਆਂ ਦਾ ਅੰਕੜਾ 15 ਫੀਸਦੀ ਤਕ ਵਧਿਆ ਹੈ। ਇਸ ਦੇ ਚੱਲਦੇ 10 ਦੇਸ਼ਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਡਬਲਿਊ.ਐੱਚ.ਓ. ਦੇ ਅੰਕੜਿਆਂ ਮੁਤਾਬਕ ਇਸ ਖਤਰਨਾਕ ਬਿਮਾਰੀ ਨਾਲ ਦੇਸ਼ ਦੇ ਕਰੀਬ 2,034 ਲੋਕ ਪ੍ਰਭਾਵਤਿ ਹੋ ਚੁੱਕੇ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪਲੇਗ ਅੱਗੇ ਚੱਲ ਕੇ ਲਾਇਲਾਜ ਹੋ ਸਕਦਾ ਹੈ। ਦੱਖਣੀ ਅਫਰੀਕਾ, ਮਲਾਵੀ, ਕੀਨੀਆ, ਤੰਜਾਨੀਆ ਸਣੇ ਕਰੀਬ 10 ਦੇਸ਼ਾਂ ਨੂੰ ਖਤਰਾ ਜ਼ਿਆਦਾ ਹੈ। ਕੁਝ ਮਾਹਿਰਾਂ ਨੇ ਕਿਹਾ ਕਿ ਇਹ ਬਿਮਾਰੀ ਅਫਰੀਕਾ ਤੋਂ ਬਾਹਰ ਅਮਰੀਕਾ ਤਕ ਪਹੁੰਚ ਸਕਦਾ ਹੈ। ਪਲੇਗ ਦੇ ਵਾਇਰਸ ਖੰਘ, ਨਿੱਛ ਜਾਂ ਥੁੱਕਣ ਨਾਲ ਤੇਜੀ ਨਾਲ ਫੈਲਦਾ ਹੈ ਤੇ 24 ਘੰਟੇ ਦੇ ਅੰਦਰ ਹੀ ਪੀੜਤ ਦੀ ਮੌਤ ਹੋ ਜਾਂਦੀ ਹੈ।
ਪ੍ਰਭਾਵਿਤ ਲੋਕਾਂ ਦੇ ਦੂਜੇ ਦੇਸ਼ਾਂ 'ਚ ਪਹੁੰਚਣ ਨਾਲ ਇਹ ਬਿਮਾਰੀ ਦੁਨੀਆ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਵਿਕਸਿਤ ਦੇਸ਼ਾਂ ਲਈ ਇਸਦਾ ਇਲਾਜ ਕਰਨਾ ਆਸਾਨ ਹੋਵੇਗਾ। ਇੰਟਰਨੈਸ਼ਨਲ ਏਜੰਸੀਆਂ ਨੇ 10 ਲੱਖ ਤੋਂ ਜ਼ਿਆਦਾ ਐਂਟੀਬਾਇਓਟਿਕ ਦਵਾਈਆਂ ਦੀ ਖੇਪ ਮੇਡਾਗਾਸਕਰ ਭੇਜੀ ਹੈ। 20,000 ਤੋਂ ਜ਼ਿਆਦਾ ਮਾਸਕ ਵੀ ਡੋਨੇਟ ਕੀਤੇ ਹਨ। ਇਸ ਤੋਂ ਪਹਿਲਾਂ 14ਵੀਂ ਸਦੀ 'ਚ ਪਲੇਗ ਤੇਜੀ ਨਾਲ ਫੈਲਿਆ ਸੀ ਪਰ ਜਾਣਕਾਰਾਂ ਮੁਤਾਬਕ ਇਹ ਪਹਿਲਾਂ ਨਾਲੋਂ ਕਾਫੀ ਵੱਖਰਾ ਤੇ ਖਤਰਨਾਕ ਹੈ।
ਇਹ ਹੈ ਦੁਨੀਆ ਦੀ ਸਭ ਤੋਂ ਹੌਟ ਪਾਇਲਟ, ਦੇਖੋ ਤਸਵੀਰਾਂ
NEXT STORY