ਵਾਸ਼ਿੰਗਟਨ — ਅੱਜ ਦੇ ਦੌਰ 'ਚ ਔਰਤਾਂ ਸਮੇਂ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਕਰ ਰਹੀਆਂ ਹਨ। ਬ੍ਰਾਜ਼ੀਲ ਦੇ ਰੀਓ ਦਿ ਜਨੇਰੀਓ ਦੀ 27 ਸਾਲਾਂ ਦੀ ਲੁਆਨਾ ਟੋਰੇਸ ਨੇ ਇਕੋਨਾਮਿਕਸ 'ਚ ਗ੍ਰੇਜੂਏਟ ਕੀਤੀ ਹੋਈ ਹੈ। ਉਹ ਹੈਲੀਕਾਪਟਰ ਉਡਾਉਂਦੇ ਹੋਏ 28 ਦੇਸ਼ ਘੁੰਮ ਚੁੱਕੀ ਹੈ। ਉਹ ਅਕਸਰ ਆਪਣੀ ਸ਼ਾਨਦਾਰ ਤਸਵੀਰਾਂ ਇੰਸਟਾਗ੍ਰਾਮ ਪੋਸਟ ਕਰਦੀ ਹੈ।

ਉਸ ਦੇ ਚਾਹੁਣ ਵਾਲੇ ਉਸ ਨੂੰ ਦੁਨੀਆ ਦੀ ਸਭ ਤੋਂ ਹੌਟ ਹੈਲੀਕਾਪਟਰ ਪਾਇਲਟ ਕਹਿੰਦੇ ਹਨ। ਉਸ ਦਾ ਵੱਡਾ ਭਰਾ ਵੀ ਇਕ ਪਾਇਲਟ ਹੈ ਅਤੇ ਭਾਬੀ ਵੀ ਹੈਲੀਕਾਪਟਰ ਉਡਾਉਂਦੀ ਹੈ।

ਲੁਆਨਾ ਟੋਰੇਸ ਨੂੰ ਹੈਲੀਕਾਪਟਰ ਉਡਾਉਣ ਦਾ ਸੌਂਕ ਉਨ੍ਹਾਂ ਦੇ ਭਰਾ ਨੂੰ ਦੇਖ ਆਇਆ। ਉਹ ਜਦੋਂ ਪਹਿਲੀ ਵਾਰ ਹੈਲੀਕੀਪਾਟਰ 'ਚ ਬੈਠੀ ਸੀ, ਉਸੇ ਦਿਨ ਉਸ ਨੇ ਤੈਅ ਕਰ ਲਿਆ ਸੀ ਕਿ ਉਸ ਨੂੰ ਅਸਮਾਨ ਜਿੱਤਣਾ ਹੈ। ਗ੍ਰੇਜੂਏਸ਼ਨ ਤੋਂ ਬਾਅਦ ਉਸ ਨੇ ਫਲਾਇੰਗ ਸਕੂਲ 'ਚ ਦਾਖਲਾ ਲਿਆ ੱਤੇ ਪਾਇਲਟ ਦੀ ਟ੍ਰੇਨਿੰਗ ਲੈਣ ਲੱਗੀ।

ਪਾਇਲਟ ਬਣਨ ਤੋਂ ਬਾਅਦ ਉਹ ਆਮ ਤੌਰ 'ਤੇ ਆਰ-22 ਅਤੇ ਆਰ-44 ਜਿਹੇ ਛੋਟੇ ਹੈਲੀਕਾਪਟਰ ਉਡਾਉਂਦੀ ਹੈ ਅਤੇ ਇਕੱਲੇ ਹੀ ਸਫਰ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਵੀ ਸ਼ਖਸ ਨੂੰ ਆਪਣਾ ਡ੍ਰੀਮ ਨਹੀਂ ਛੱਡਣਾ ਚਾਹੀਦਾ ਜਦ ਤੱਕ ਉਹ ਪੂਰਾ ਨਹੀਂ ਹੁੰਦਾ। ਸਾਨੂੰ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।

275 ਪੋਰਨ ਫਿਲਮਾਂ 'ਚ ਕੰਮ ਕਰ ਚੁੱਕੀ ਇਹ ਪੋਰਨ ਸਟਾਰ ਬਣ ਗਈ ਧਰਮਗੁਰੂ
NEXT STORY