ਤਹਿਰਾਨ- ਹਿਜਾਬ ਵਿਰੋਧੀ ਜਾਰੀ ਪ੍ਰਦਰਸ਼ਨ ਅਤੇ ਹਿੰਸਾ ਨੇ ਈਰਾਨ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਸ ਹਿੰਸਾ ਵਿਚ ਹੁਣ ਤੱਕ 92 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਪ੍ਰਦਰਸ਼ਨ 22 ਸਾਲਾ ਮਹਸਾ ਅਮੀਨੀ ਦੇ ਪੁਲਸ ਹਿਰਾਸਤ ਵਿਚ ਮਾਰੇ ਜਾਣ ਤੋਂ ਬਾਅਦ ਦੇਸ਼ਭਰ ਵਿਚ ਸ਼ੁਰੂ ਹੋਇਆ ਹੈ। ਈਰਾਨ ਵਿਚ ਔਰਤਾਂ ਲਈ ਹਿਜਾਬ ਪਹਿਨਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਅਤੇ ਅਮੀਨੀ ਨੂੰ ‘ਹਿਜਾਬ’ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਜਿਹਾ ਦੋਸ਼ ਹੈ ਕਿ ਪੁਲਸ ਦੇ ਤਸੀਹਿਆਂ ਨਾਲ ਉਸਦੀ ਮੌਤ ਹੋ ਗਈ ਸੀ। ਈਰਾਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਅਮੀਨੀ ਦੀ ਮੌਤ 16 ਸਤੰਬਰ ਨੂੰ ਹੋਈ ਸੀ।
ਇਹ ਵੀ ਪੜ੍ਹੋ: ਬੇਰਹਿਮੀ ਦੀਆਂ ਹੱਦਾਂ ਪਾਰ! ਈਰਾਨ 'ਚ ਹਿਜਾਬ ਦਾ ਵਿਰੋਧ ਕਰਨ 'ਤੇ 20 ਸਾਲਾ ਕੁੜੀ ਨੂੰ ਮਾਰੀਆਂ ਗੋਲੀਆਂ
ਉਥੇ ਹੀ ਹੁਣ ਇਕ 17 ਸਾਲਾ ਨਿਕਾ ਸ਼ਕਰਾਮੀ ਨਾਮ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਕਾ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਕੋਈ ਉਸ ਨੂੰ ਜ਼ਬਰਦਸਤੀ ਹਿਜਾਬ ਪਹਿਨਾਏ। ਉਹ ਘਰੋਂ ਨਿਕਲੀ ਅਤੇ ਸਿੱਧਾ ਤਹਿਰਾਨ ਸਥਿਤ ਕੇਸ਼ਰਵੇਜ ਬੁਲੇਬੋਰਡ ਪਹੁੰਚ ਗਈ। ਇਸ ਜਗ੍ਹਾ 'ਤੇ ਹਜ਼ਾਰਾਂ ਈਰਾਨੀ ਕੁੜੀਆਂ ਆਪਣੇ ਹੱਕਾਂ ਲਈ ਲੜਾਈ ਲੜ ਰਹੀਆਂ ਸਨ। ਇੱਥੋਂ ਉਸ ਨੂੰ ਪੁਲਸ ਨੇ ਫੜ ਲਿਆ ਅਤੇ ਆਪਣੇ ਨਾਲ ਲੈ ਗਈ। ਫਿਰ ਉਸ ਨੂੰ ਕਿੱਥੇ ਰੱਖਿਆ, ਕਿੱਥੇ ਗਈ, ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਜਦੋਂ ਕੁੜੀ ਵਾਪਸ ਨਹੀਂ ਆਈ ਤਾਂ ਮਾਪਿਆਂ ਨੇ ਹਰ ਜਗ੍ਹਾ ਉਸ ਨੂੰ ਲੱਭਿਆ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਾ। ਫਿਰ ਅਚਾਨਕ ਇਕ ਹਫ਼ਤੇ ਬਾਅਦ ਪੁਲਸ ਨੇ ਨਿਕਾ ਦੀ ਲਾਸ਼ ਉਸ ਦੇ ਮਾਪਿਆਂ ਨੂੰ ਸੌਂਪੀ।
ਇਹ ਵੀ ਪੜ੍ਹੋ: ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ 4 ਭਾਰਤੀ ਅਗਵਾ, ਪੁਲਸ ਨੇ ਅਗਵਾਕਾਰ ਨੂੰ ਦੱਸਿਆ ਖ਼ਤਰਨਾਕ
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਨਿਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਦੇਖੀ ਤਾਂ ਦੇਖਿਆ ਕਿ ਉਹ ਬਹੁਤ ਬੁਰੀ ਹਾਲਤ 'ਚ ਸੀ। ਨਿਕਾ ਦੇ ਸਰੀਰ 'ਤੇ ਸੱਟਾਂ ਦੇ ਅਣਗਿਣਤ ਨਿਸ਼ਾਨ ਸਨ। ਉਸ ਦਾ ਨੱਕ ਵੱਡਿਆ ਹੋਇਆ ਸੀ ਅਤੇ ਸਿਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਹਥੌੜੇ ਨਾਲ ਉਸ ਦਾ ਸਿਰ ਭੰਨਿਆ ਗਿਆ ਹੋਵੇ। ਜਦੋਂ ਪੁਲਸ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਭੱਜਣ ਦੀ ਕੋਸ਼ਿਸ਼ ਦੌਰਾਨ ਨਿਕਾ ਇਕ ਉੱਚੀ ਥਾਂ ਤੋਂ ਡਿੱਗ ਗਈ ਅਤੇ ਸਿਰ 'ਤੇ ਸੱਟ ਇਸ ਕਾਰਨ ਲੱਗੀ ਹੈ। ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਨਾ ਦੇਣ।
ਇਹ ਵੀ ਪੜ੍ਹੋ: ਇਕਵਾਡੋਰ: ਲਾਟਾਕੁੰਗਾ ਜੇਲ੍ਹ 'ਚ ਹਿੰਸਕ ਝੜਪ, 15 ਕੈਦੀਆਂ ਦੀ ਮੌਤ (ਵੀਡੀਓ)
ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ 'ਚ ਕੀਤਾ ਵਾਧਾ
NEXT STORY