ਕੈਲੀਫੋਰਨੀਆ/ਟਾਂਡਾ ਉੜਮੁੜ(ਏਜੰਸੀ/ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ, ਕੁਲਦੀਸ਼ ਚੌਹਾਨ) : ਅਮਰੀਕਾ ਦੇ ਕੈਲੀਫੋਰਨੀਆ ਵਿਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਇਹ ਪਰਿਵਾਰ ਪੰਜਾਬ ਦੇ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧ ਰੱਖਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਏਬੀਸੀ ਨਿਊਜ਼ ਮੁਤਾਬਕ, ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੱਚੀ ਆਰੋਹੀ ਅਤੇ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਇਕਵਾਡੋਰ: ਲਾਟਾਕੁੰਗਾ ਜੇਲ੍ਹ 'ਚ ਹਿੰਸਕ ਝੜਪ, 15 ਕੈਦੀਆਂ ਦੀ ਮੌਤ (ਵੀਡੀਓ)
ਪੁਲਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖ਼ਤਰਨਾਕ ਦੱਸਿਆ ਹੈ। ਘਟਨਾ ਬਾਰੇ ਜ਼ਿਆਦਾ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ, ਕਿਉਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਚਾਰਾਂ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਜ਼ਬਰਨ ਅਗਵਾ ਕੀਤਾ ਗਿਆ ਹੈ। ਐੱਨ.ਬੀ.ਸੀ. ਨਿਊਜ਼ ਨੇ ਦੱਸਿਆ ਕਿ ਅਧਿਕਾਰੀਆਂ ਨੇ ਕਿਸੇ ਸ਼ੱਕੀ ਜਾਂ ਸੰਭਾਵਿਤ ਉਦੇਸ਼ ਦਾ ਨਾਮ ਨਹੀਂ ਲਿਆ ਹੈ। ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਆਪਣੇ ਬਿਆਨ ਵਿੱਚ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਸ਼ੱਕੀ ਜਾਂ ਪੀੜਤ ਉਨ੍ਹਾਂ ਨੂੰ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ: UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ
ਫਲੋਰੀਡਾ 'ਚ ਤੂਫ਼ਾਨ 'ਇਆਨ' ਨੇ ਮਚਾਈ ਭਾਰੀ ਤਬਾਹੀ, ਰੇਤ ਦੇ ਮਲਬੇ 'ਚ ਬਦਲਿਆ 'ਬੈਰੀਅਰ ਟਾਪੂ'
NEXT STORY