ਵਿੰਟਰ ਪਾਰਕ/ਕੋਲੋਰਾਡੋ (ਏਜੰਸੀ)- ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ 'ਸਕੀ ਲਿਫਟ' ਵਿੱਚ ਦਰਾਰ ਪੈਣ ਕਾਰਨ ਉਸ ਵਿਚ ਫਸੇ 174 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ 'ਸਕੀ ਲਿਫਟ' ਵਿੱਚ ਦਰਾਰ ਕਿਵੇਂ ਆਈ। ਬਰਫਬਾਰੀ ਦਾ ਆਨੰਦ ਲੈਣ ਲਈ 'ਸਕੀਇੰਗ' ਲਈ ਜਾਂਦੇ ਸਮੇਂ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਡੇਨਵਰ ਤੋਂ ਲਗਭਗ 113 ਕਿਲੋਮੀਟਰ ਪੱਛਮ ਵਿਚ ਸਥਿਤ ਵਿੰਟਰ ਪਾਰਕ ਰਿਜੋਰਟ ਦੀ ਮਹਿਲਾ ਬੁਲਾਰਾ ਜੇਨ ਮਿਲਰ ਨੇ ਕਿਹਾ ਕਿ ਸ਼ਨੀਵਾਰ ਨੂੰ ਦੁਪਹਿਰ ਤੋਂ ਬਾਅਦ ਰਿਜੋਰਟ ਦੀ ਲਿਫਟ ਆਪਣੇ ਆਪ ਬੰਦ ਹੋ ਗਈ। ਲਿਫਟ ਦੇ ਇੱਕ ਹਿੱਸੇ ਵਿੱਚ ਇੱਕ ਦਰਾਰ ਦਾ ਪਤਾ ਲੱਗਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਿਫਟ ਵਿੱਚ ਬੈਠੇ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਹੇਠਾਂ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮਿਲਰ ਨੇ ਕਿਹਾ ਕਿ ਲਿਫਟ ਜਿਸ ਹਿੱਸੇ ਵਿਚ ਦਰਾਰ ਆਈ ਸੀ, ਉਸ ਨੂੰ ਕਰਮਚਾਰੀ ਬਦਰ ਰਹੇ ਹਨ।
ਇਹ ਵੀ ਪੜ੍ਹੋ: ਟਰੂਡੋ ਨੂੰ ਸਤਾਉਣ ਲੱਗਾ ਕੁਰਸੀ ਜਾਣ ਦਾ ਡਰ, ਕੈਬਨਿਟ 'ਚ ਕੀਤਾ ਵੱਡਾ ਫੇਰਬਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਨਾਮਾ ਨਹਿਰ 'ਤੇ ਕਬਜ਼ੇ ਦੀ ਧਮਕੀ ਕਿਉਂ ਦੇ ਰਹੇ ਨੇ ਟਰੰਪ? ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਰੀ ਕਰਨਾ ਪਿਆ ਬਿਆਨ
NEXT STORY