ਕੁਆਲਾਲੰਪੁਰ (ਵਾਰਤਾ) : ਮਲੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 18,815 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਲ ਸੰਖਿਆ ਵੱਧ ਕੇ 20,49,750 ਹੋ ਗਈ ਹੈ।
ਮੰਤਰਾਲਾ ਦੀ ਵੈਬਸਾਈਟ ’ਤੇ ਜਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਵਿਚੋਂ 7 ਮਾਮਲੇ ਵਿਦੇਸ਼ ਤੋਂ ਆਏ ਲੋਕਾਂ ਅਤੇ 18,808 ਮਾਮਲੇ ਸਥਾਨਕ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਸੰਕਰਮਿਤ ਹੋਏ ਹਨ। ਇਸ ਦੌਰਾਨ ਕੋਰੋਨਾ ਨਾਲ 346 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਮ੍ਰਿਤਕਾਂ ਦਾ ਕੁੱਲ ਅੰਕੜਾ ਵੱਧ ਕੇ 22,355 ਹੋ ਗਿਆ ਹੈ। ਦੇਸ਼ ਵਿਚ ਇਸ ਬੀਮਾਰੀ ਤੋਂ ਹੁਣ ਤੱਕ 18,00,275 ਲੋਕ ਠੀਕ ਹੋ ਚੁੱਕੇ ਹਨ ਅਤੇ 227,120 ਸਰਗਰਮ ਮਾਮਲੇ ਹਨ, ਜਿਨ੍ਹਾਂ ਵਿਚੋਂ 1,234 ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।
ਪੱਤਰਕਾਰ ਲੋਕਤੰਤਰ ਲਈ ਜ਼ਰੂਰੀ, ਉਨ੍ਹਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰੋ : ਯੂਰਪੀ ਸੰਘ
NEXT STORY