ਕਾਬੁਲ (ਏਪੀ): ਅਫਗਾਨਿਸਤਾਨ ਵਿਚ ਦੋ ਵੱਖ-ਵੱਖ ਹਮਲਿਆਂ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਫਗਾਨ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਘੋਰ ਵਿਚ ਸਥਾਨਕ ਪੁਲਸ ਮੁਖੀ ਫਖਰੁਦੀਨ ਨੇ ਦੱਸਿਆ ਕਿ ਤਾਲਿਬਾਨ ਵਿਧਰੋਹੀਆਂ ਨੇ ਸ਼ੁੱਕਰਵਾਰ ਦੇਰ ਰਾਤ ਇਕ ਪੁਲਸ ਚੌਕੀ 'ਤੇ ਹਮਲਾ ਕੀਤਾ ਤੇ 10 ਪੁਲਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਾਬੰਦ ਜ਼ਿਲੇ ਦੇ ਇਕ ਪਿੰਡ ਵਿਚ ਹੋਏ ਹਮਲੇ ਵਿਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਤੇ ਦੂਜਾ ਅਜੇ ਵੀ ਲਾਪਤਾ ਹੈ।
ਪੁਲਸ ਅਧਿਕਾਰੀ ਨੇ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਠਹਿਰਾਇਆ, ਜਿਸ ਦੀ ਉਸ ਇਲਾਕੇ ਵਿਚ ਮਜ਼ਬੂਤ ਮੌਜੂਦਗੀ ਹੈ, ਖਾਸਕਰਕੇ ਪਾਸਾਬੰਡ ਜ਼ਿਲੇ ਵਿਚ। ਘੋਰ ਵਿਚ ਹੋਏ ਹਮਲੇ 'ਤੇ ਤਾਲਿਬਾਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਵਿਚਾਲੇ ਪੂਰਬੀ ਖੋਸਤ ਸੂਬੇ ਦੇ ਅਲੀ ਸ਼ੇਰ ਜ਼ਿਲੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਘੱਟ ਤੋਂ ਘੱਟ 8 ਲੋਕਾਂ ਦੀ ਹੱਤਿਆ ਕਰ ਦਿੱਤੀ। ਸੂਬਾਈ ਪੁਲਸ ਮੁਖੀ ਦੇ ਬੁਲਾਰੇ ਆਦਿਲ ਹੈਦਰ ਨੇ ਦੱਸਿਆ ਕਿ ਹਮਲੇ ਵਿਚ ਨਿਸ਼ਾਨਾ ਮ੍ਰਿਤਕਾਂ ਵਿਚੋਂ ਇਕ ਅਬਦੁੱਲ ਵਲੀ ਇਖਲਾਸ ਨੂੰ ਬਣਾਇਆ ਗਿਆ ਸੀ, ਜੋ ਪਿਛਲੇ ਸਾਲ ਦੀ ਸੰਸਦੀ ਚੋਣ ਲੜਿਆ ਸੀ ਪਰ ਜਿੱਤ ਹਾਸਲ ਨਹੀਂ ਕਰ ਸਕਿਆ ਸੀ। ਖੋਸਤ ਸੂਬੇ ਵਿਚ ਹਮਲੇ ਦੀ ਜ਼ਿੰਮੇਦਾਰੀ ਤੁਰੰਤ ਕਿਸੇ ਨੇ ਨਹੀਂ ਲਈ ਹੈ।
ਚੀਨੀ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਣਗੇ ਪੋਂਪੀਓ
NEXT STORY