ਕਾਨੋ (ਨਾਈਜੀਰੀਆ)— ਉੱਤਰੀ ਨਾਈਜੀਰੀਆ ਦੇ ਕੈਟਸੀਨਾ ਸੂਬੇ 'ਚ ਇਕ ਟਰੱਕ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਵਾਪਰੇ ਸੜਕ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ। ਸੜਕ ਸੁਰੱਖਿਆ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਫੈਡਰਲ ਸੜਕ ਸੁਰੱਖਿਆ ਅਧਿਕਾਰੀ ਇਬਰਾਹੀਮ ਅਬਦੁੱਲਾਹੀ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਵਾਪਰਿਆ ਜਦੋਂ ਚਾਲਕ ਨੇ ਥਕਾਵਟ ਤੇ ਜ਼ਿਆਦਾ ਭਾਰ ਕਰਕੇ ਟਰੱਕ ਤੋ ਕੰਟਰੋਲ ਗੁਆ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ 19 ਲੋਕਾਂ ਦੀ ਮੌਤ ਹੋ ਗਈ ਤੇ 38 ਹੋਰ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੂਬੇ ਦੀ ਰਾਜਧਾਨੀ ਤੋਂ 130 ਕਿਲੋਮੀਟਰ ਦੱਖਣ 'ਚ ਦਾਓਦਵਾ ਪਿੰਡ 'ਚ ਹੋਇਆ।
ਪ੍ਰਵਾਸੀਆਂ ਲਈ ਹੁਣ ਅਮਰੀਕਾ 'ਚ ਥਾਂ ਨਹੀਂ : ਟਰੰਪ
NEXT STORY