ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਗੈਰ-ਕਾਨੂੰਨੀ ਢੰਗ ਨਾਲ ਆਉਣ ਦਾ ਇਰਾਦਾ ਰੱਖਣ ਵਾਲੇ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਅਮਰੀਕਾ 'ਚ ਉਨ੍ਹਾਂ ਦੇ ਲਈ ਕੋਈ ਥਾਂ ਨਹੀਂ ਬਚੀ ਹੈ। ਟਰੰਪ ਮੈਕਸੀਕੋ ਸਰਹੱਦ 'ਤੇ ਸੰਕਟ ਖਿਲਾਫ ਆਪਣੀ ਮੁਹਿੰਮ ਨੂੰ 2020 'ਚ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਦੇ ਲਿਹਾਜ਼ ਤੋਂ ਅਹਿਮ ਮੰਨਦੇ ਹਨ ਅਤੇ ਕੈਲੀਫੋਰਨੀਆ 'ਚ ਕਾਲੇਕਸਿਕੋ ਦੇ ਉਨ੍ਹਾਂ ਦੇ ਦੌਰੇ ਦਾ ਮਕਸਦ ਵੀ ਇਸ ਸਬੰਧ 'ਚ ਉਨ੍ਹਾਂ ਦੇ ਸੰਦੇਸ਼ ਨੂੰ ਸੁਰਖੀਆਂ 'ਚ ਬਣਾਏ ਰੱਖਣਾ ਹੈ।
ਮੱਧ ਅਮਰੀਕਾ 'ਚ ਹਿੰਸਾ ਤੋਂ ਪਰੇਸ਼ਾਨ ਹੋ ਕੇ ਇਥੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਲੋਕਾਂ ਦੀ ਸਲਾਹ ਵੰਡੀ ਹੋਈ ਹੈ ਕਿ ਇਹ ਰਾਸ਼ਟਰੀ ਸੰਕਟ ਹੈ ਜਾਂ ਨਹੀਂ। ਟਰੰਪ ਨੇ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਆਉਣ ਨੂੰ ਰਾਸ਼ਟਰੀ ਸੰਕਤ ਐਲਾਨ ਕੀਤਾ ਹੈ। ਟਰੰਪ ਨੇ ਕਾਲੇਕਸਿਕੋ 'ਚ ਸਰਹੱਦ ਗਸ਼ਤ ਏਜੰਟਾਂ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਅਮਰੀਕਾ ਆਉਣ ਵਾਲੇ ਲੋਕਾਂ ਲਈ ਸੰਦੇਸ਼ ਹੈ ਕਿ ਸਿਸਟਮ 'ਚ ਹੁਣ ਥਾਂ ਨਹੀਂ ਹੈ ਅਤੇ ਅਸੀਂ ਹੁਣ ਹੋਰ ਲੋਕਾਂ ਨੂੰ ਨਹੀਂ ਆਉਣ ਦੇ ਸਕਦੇ, ਸਾਡੇ ਦੇਸ਼ 'ਚ ਥਾਂ ਨਹੀਂ ਹੈ। ਇਸ ਲਈ ਤੁਸੀਂ ਆਪਣੇ-ਆਪਣੇ ਮੁਲਕ ਮੁੜ ਜਾਵੋ।
ਇਸ ਵਿਚਾਲੇ ਸਰਹੱਦ ਨੇੜੇ ਮੈਕਸੀਕੋ ਵੱਲ ਮੈਕਸੀਕੇਲੀ ਸ਼ਹਿਰ 'ਚ ਕਰੀਬ 200 ਪ੍ਰਦਰਸ਼ਨਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੈਨਰ ਫੜਿਆ ਹੋਇਆ ਸੀ, ਜਿਨ੍ਹਾਂ 'ਤੇ ਲਿੱਖਿਆ ਸੀ ਕਿ ਪਰਿਵਾਰਾਂ ਨੂੰ ਵੱਖ ਕਰਨਾ ਬੰਦ ਕਰੋ ਅਤੇ ਜੇਕਰ ਤੁਸੀਂ ਕੰਧ ਬਣਾਉਗੇ ਤਾਂ ਮੇਰੀ ਪੀੜ੍ਹੀ ਉਸ ਨੂੰ ਤੋੜ ਦੇਵੇਗੀ। ਇਸ ਵਿਚਾਲੇ ਸਰਹੱਦ 'ਤੇ ਅਮਰੀਕਾ ਵੱਲੋਂ ਇਕੱਠਾ ਹੋਏ ਦਰਜਨ ਲੋਕਾਂ ਨੇ ਕੰਧ ਬਣਾਉਣ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ।
ਜਬਰੀ ਧਰਮ ਪਰਿਵਰਤਨ ਅਪਰਾਧ ਹੋਵੇਗਾ, ਬਿਲ ਮੁੜ ਸਿੰਧ ਅਸੈਂਬਲੀ ਦੇ ਦਫਤਰ 'ਚ ਜਮ੍ਹਾ
NEXT STORY