ਕਾਬੁਲ (ਭਾਸ਼ਾ)- ਉੱਤਰ-ਪੂਰਬੀ ਅਫਗਾਨਿਸਤਾਨ ਵਿੱਚ ਵਿਭਚਾਰ, ਚੋਰੀ ਅਤੇ ਘਰੋਂ ਭੱਜਣ ਦੇ ਦੋਸ਼ ਵਿੱਚ 19 ਲੋਕਾਂ ਨੂੰ ਕੋੜੇ ਮਾਰੇ ਗਏ। ਸੁਪਰੀਮ ਕੋਰਟ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਤਾਲਿਬਾਨ ਦੇ ਸ਼ਰੀਆ ਕਾਨੂੰਨ ਨੂੰ ਲਾਗੂ ਕਰਨ 'ਤੇ ਅੜੇ ਰਹਿਣ ਦੀ ਪੁਸ਼ਟੀ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਭਾਈਚਾਰਾ ਅਫਗਾਨਿਸਤਾਨ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ 'ਚ ਕਰੇ ਮਦਦ: ਪਾਕਿ
ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਕੋੜੇ ਮਾਰਨ ਦੀ ਇਹ ਪਹਿਲੀ ਅਧਿਕਾਰਤ ਪੁਸ਼ਟੀ ਜਾਪਦੀ ਹੈ। ਅਦਾਲਤ ਦੇ ਇੱਕ ਅਧਿਕਾਰੀ ਅਬਦੁਲ ਰਹੀਮ ਰਸ਼ੀਦ ਨੇ ਦੱਸਿਆ ਕਿ 11 ਨਵੰਬਰ ਨੂੰ ਉੱਤਰ-ਪੂਰਬੀ ਤਖਾਰ ਸੂਬੇ ਦੇ ਤਾਲੋਕਨ ਸ਼ਹਿਰ ਵਿੱਚ 10 ਮਰਦਾਂ ਅਤੇ 9 ਔਰਤਾਂ ਨੂੰ 39-39 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਜ਼ਾ ਸ਼ਹਿਰ ਦੀ ਮੁੱਖ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਬਜ਼ੁਰਗਾਂ, ਵਿਦਵਾਨਾਂ ਅਤੇ ਸਥਾਨਕ ਨਿਵਾਸੀਆਂ ਦੀ ਮੌਜੂਦਗੀ 'ਚ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਇਨ੍ਹਾਂ ਸਾਰੇ 19 ਲੋਕਾਂ ਦੇ ਕੇਸਾਂ ਦੀ ਸੁਣਵਾਈ ਦੋ ਅਦਾਲਤਾਂ ਵਿੱਚ ਹੋਈ ਸੀ।
ਚੀਨ ਨੇ ਲਗਭਗ 6 ਮਹੀਨਿਆਂ 'ਚ ਕੋਵਿਡ-19 ਕਾਰਨ 'ਪਹਿਲੀ ਮੌਤ' ਦੀ ਦਿੱਤੀ ਜਾਣਕਾਰੀ
NEXT STORY