ਸਾਓ ਪਾਉਲੋ (ਏਜੰਸੀ)- ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੀ ਲਾਗ ਦੇ 19,916 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 30,418,920 ਹੋ ਗਈ ਹੈ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਦੀ ਲਾਗ ਕਾਰਨ 114 ਲੋਕਾਂ ਦੀ ਮੌਤ ਹੋਈ ਹੈ।
ਬ੍ਰਾਜ਼ੀਲ ਦੇ ਸਿਹਤ ਮੰਤਰੀ ਮਾਰਸੇਲੋ ਕੁਇਰੋਗਾ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਫਰਵਰੀ 2020 ਤੋਂ ਲਾਗੂ ਕੋਰੋਨਾ ਪਬਲਿਕ ਹੈਲਥ ਐਮਰਜੈਂਸੀ 22 ਅਪ੍ਰੈਲ ਨੂੰ ਖ਼ਤਮ ਕਰਨ ਦੇ ਇਕ ਆਦੇਸ਼ 'ਤੇ ਹਸਤਾਖ਼ਰ ਕੀਤੇ, ਕਿਉਂਕਿ ਕੋਰੋਨਾ ਦੀ ਲਾਗ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਘੱਟ ਰਹੀਆਂ ਹਨ।
ਅਧਿਕਾਰਤ ਅੰਕੜਿਆਂ ਮੁਤਾਬਕ ਵੀਰਵਾਰ ਤੱਕ ਬ੍ਰਾਜ਼ੀਲ 'ਚ ਲਗਭਗ 16.38 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ, ਜੋ ਕਿ 76.2 ਫ਼ੀਸਦੀ ਸਫ਼ਲਤਾ ਹੈ। ਬੂਸਟਰ ਡੋਜ਼ ਲੈਣ ਵਾਲੇ ਨਾਗਰਿਕਾਂ ਦੀ ਗਿਣਤੀ 8.57 ਕਰੋੜ ਹੋ ਗਈ ਹੈ। ਅਮਰੀਕਾ ਅਤੇ ਭਾਰਤ ਤੋਂ ਬਾਅਦ ਬ੍ਰਾਜ਼ੀਲ 'ਚ ਸਭ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ।
ਅਮਰੀਕਾ ਨੇ 'ਬਰਡ ਫਲੂ' ਦੇ ਪਹਿਲੇ ਮਨੁੱਖੀ ਮਾਮਲੇ ਦੀ ਕੀਤੀ ਪੁਸ਼ਟੀ
NEXT STORY