ਸੰਯੁਕਤ ਰਾਸ਼ਟਰ (ਭਾਸ਼ਾ)- ਯਮਨ ਵਿੱਚ ਹੂਤੀ ਬਾਗੀਆਂ ਵੱਲੋਂ ਭਰਤੀ ਕੀਤੇ ਗਏ ਤਕਰੀਬਨ 2,000 ਬੱਚੇ ਜਨਵਰੀ 2020 ਤੋਂ ਮਈ 2021 ਦਰਮਿਆਨ ਲੜਾਈ ਵਿੱਚ ਮਾਰੇ ਗਏ ਹਨ ਅਤੇ ਈਰਾਨ ਸਮਰਥਿਤ ਬਾਗੀ ਨੌਜਵਾਨਾਂ ਨੂੰ ਲੜਨ ਲਈ ਉਤਸ਼ਾਹਿਤ ਕਰਨ ਲਈ ਲਗਾਤਾਰ ਕੈਂਪਾਂ ਦਾ ਆਯੋਜਨ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਇਕ ਨਵੀਂ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ ’ਚ ਵੱਡੀ ਗਿਰਾਵਟ
ਸ਼ਨੀਵਾਰ ਨੂੰ ਪ੍ਰਸਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਚਾਰ ਮੈਂਬਰੀ ਕਮੇਟੀ ਦੀ ਇੱਕ ਰਿਪੋਰਟ ਵਿੱਚ ਮਾਹਰਾਂ ਨੇ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਅਤੇ ਇੱਕ ਮਸਜਿਦ ਵਿੱਚ ਗਰਮੀਆਂ ਦੇ ਕੁਝ ਕੈਂਪਾਂ ਦੀ ਜਾਂਚ ਕੀਤੀ ਹੈ ਜਿੱਥੇ ਹੂਤੀ ਬਾਗੀਆਂ ਨੇ ਆਪਣੀ ਵਿਚਾਰਧਾਰਾ ਫੈਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਨਾਲ ਸੱਤ ਸਾਲ ਤੋਂ ਚੱਲੀ ਜੰਗ ਵਿੱਚ ਬੱਚਿਆਂ ਦੀ ਭਰਤੀ ਬਾਰੇ ਵੀ ਪੁੱਛਗਿੱਛ ਕੀਤੀ। ਕਮੇਟੀ ਨੇ ਕਿਹਾ ਕਿ ਉਸਨੂੰ ਹੂਤੀ ਬਾਗੀਆਂ ਦੁਆਰਾ ਭਰਤੀ ਕੀਤੇ ਗਏ 1,406 ਬੱਚਿਆਂ ਦੀ ਸੂਚੀ ਮਿਲੀ ਹੈ ਜੋ 2020 ਵਿੱਚ ਲੜਾਈ ਵਿੱਚ ਮਾਰੇ ਗਏ ਹਨ। ਇਸ ਤੋਂ ਇਲਾਵਾ 562 ਬੱਚਿਆਂ ਦੀ ਇਕ ਹੋਰ ਸੂਚੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਮੌਤ ਜਨਵਰੀ ਤੋਂ ਮਈ 2021 ਦਰਮਿਆਨ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ ’ਚ ਵੱਡੀ ਗਿਰਾਵਟ
NEXT STORY