ਸਨਾ (ਏਜੰਸੀ) : ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਅਲ-ਮੋਖਾ ’ਤੇ ਹੂਤੀ ਮਿਜ਼ਾਈਲ ਅਤੇ ਡਰੋਨ ਹਮਲੇ ਵਿਚ 7 ਲੋਕ ਮਾਰੇ ਗਏ ਅਤੇ 30 ਹੋਰ ਜ਼ਖ਼ਮੀ ਹੋ ਗਏ। ਯਮਨ ਦੇ ਫੌਜੀ ਬੁਲਾਰੇ ਕਰਨਲ ਮਾਜਿਦ ਅਲ-ਨੁਜ਼ੈਲੀ ਨੇ ਸੋਮਵਾਰ ਨੂੰ ਕਿਹਾ ਕਿ ਹੂਤੀ ਮਿਜ਼ਾਈਲ ਅਤੇ ਡਰੋਨ ਹਮਲੇ ਵਿਚ 4 ਫੌਜੀ ਅਤੇ ਤਿੰਨ ਨਾਗਰਿਕ ਮਾਰੇ ਗਏ, ਜਦਕਿ ਜ਼ਖ਼ਮੀ ਹੋਣ ਵਾਲਿਆਂ ਵਿਚ ਜ਼ਿਆਦਾਤਰ ਨਾਗਰਿਕ ਸਨ।
ਇਹ ਵੀ ਪੜ੍ਹੋ : ਚੀਨ ਦੇ ਪੁਲਾੜ ਮਿਸ਼ਨ ਨੂੰ ਵੱਡਾ ਝਟਕਾ: ਲਾਂਚਿੰਗ ਦੇ 85 ਸੈਕਿੰਡ ਬਾਅਦ ਹੀ ਅਸਮਾਨ 'ਚ ਫਟਿਆ ਰਾਕੇਟ, ਮਿਸ਼ਨ ਫੇਲ੍ਹ
ਅਲ-ਨੁਜ਼ੈਲੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿਚ ਪੂਰੇ ਸ਼ਹਿਰ ’ਚ ਰਿਹਾਇਸ਼ੀ ਇਲਾਕਿਆਂ, ਬਿਜਲੀ ਉਤਪਾਦਨ ਸਟੇਸ਼ਨਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਯਮਨ ਦੀ ਫ਼ੌਜ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹਮਲੇ ਵਿਚ ਸ਼ਾਮਲ 11 ਡਰੋਨਾਂ ਨੂੰ ਹਵਾ ’ਚ ਹੀ ਰੋਕ ਕੇ ਤਬਾਹ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਦਾਖ਼ਲੇ ਤੋਂ ਪਹਿਲਾਂ Online ਚੈੱਕ ਹੋਣਗੇ ਦਸਤਾਵੇਜ਼
NEXT STORY