ਇਸਲਾਮਾਬਾਦ (ਵਾਰਤਾ) ਪਾਕਿਸਤਾਨ ਵਿੱਚ 2,662 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। ਰਾਸ਼ਟਰੀ ਕਮਾਂਡ ਅਤੇ ਮੁਹਿੰਮ ਕੇਂਦਰ (ਐਨਸੀਓਸੀ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਸੀ.ਓ.ਸੀ. ਨੇ ਕਿਹਾ ਕਿ ਦੇਸ਼ ਵਿੱਚ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 14,86,361 ਹੋ ਗਈ ਹੈ। ਐਨਸੀਓਸੀ ਮੁਤਾਬਕ ਕੁੱਲ 4,293 ਲੋਕ ਸਿਹਤਮੰਦ ਹੋਏ ਹਨ, ਜਿਸ ਨਾਲ ਦੇਸ਼ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ 13,79,921 ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ -ਸਵੀਡਨ 'ਚ ਬਜ਼ੁਰਗਾਂ ਨੂੰ ਕੋਵਿਡ-19 ਰੋਧੀ ਟੀਕੇ ਦੀ 'ਚੌਥੀ ਖੁਰਾਕ' ਦੇਣ ਦੀ ਸਿਫਾਰਿਸ਼
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 76,639 ਹੋ ਗਈ ਹੈ, ਜਿਸ ਵਿਚ 1,566 ਗੰਭੀਰ ਸਥਿਤੀ ਵਿੱਚ ਹਨ। ਇਸ ਦੇ ਨਾਲ ਹੀ ਕੋਵਿਡ-19 ਤੋਂ 29 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 29,801 ਹੋ ਗਈ। ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸਭ ਤੋਂ ਖਰਾਬ ਸਥਿਤੀ ਹੈ ਜਿੱਥੇ 5,58,826 ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ, ਉਸ ਮਗਰੋਂ ਪੰਜਾਬ ਦੇ ਪੂਰਬੀ ਸੂਬੇ ਵਿਚ 4,95,430 ਮਾਮਲੇ ਦਰਜ ਕੀਤੇ ਗਏ।
ਸਵੀਡਨ 'ਚ ਬਜ਼ੁਰਗਾਂ ਨੂੰ ਕੋਵਿਡ-19 ਰੋਧੀ ਟੀਕੇ ਦੀ 'ਚੌਥੀ ਖੁਰਾਕ' ਦੇਣ ਦੀ ਸਿਫਾਰਿਸ਼
NEXT STORY