ਮੈਨੀਟੋਬਾ— ਦੱਖਣੀ ਮੈਨੀਟੋਬਾ ਵਿਖੇ ਇਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਉਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਇਹ ਦੋਵੇਂ ਵਿਅਕਤੀ ਮੈਨੀਟੋਬਾ ਦੇ ਵਿੰਕਲਰ ਦੇ ਰਹਿਣ ਵਾਲੇ ਸਨ। ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿੰਕਲਰ ਦੇ ਮੇਅਰ ਮਾਰਟਿਨ ਹਾਰਡਰ ਨੇ ਕਿਹਾ ਕਿ ਇਸ ਘਟਨਾ ਨੇ ਸਭ ਦਾ ਦਿਲ ਤੋੜ ਦਿੱਤਾ ਹੈ। ਕਮਿਊਨਿਟੀ ਦੇ ਲੋਕ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਦੇ ਨਾਲ ਹਨ। ਸੈਂਟ ਐਂਡਰੀਊ ਏਅਰਪੋਰਟ ਤੋਂ ਜਹਾਜ਼ ਦੇ 6.30 ਸ਼ਮ ਨੂੰ ਉਡਾਣ ਭਰਨ ਤੋਂ ਕਰੀਬ ਦੋ ਘੰਟਿਆਂ ਬਾਅਦ ਪੁਲਸ ਨੂੰ ਹਾਦਸੇ ਸੰਬੰਧੀ ਕਾਲ ਆਈ। ਪੁਲਸ ਨੇ ਖਰਾਬ ਮੌਸਮ ਅਤੇ ਦ੍ਰਿਸ਼ਟਤਾ ਦੇ ਘੱਟ ਪੱਧਰ ਵਿਚਕਾਰ ਜਹਾਜ਼ ਦੀ ਤਲਾਸ਼ ਕੀਤੀ। ਪੁਲਸ ਅਤੇ ਫੌਜ ਦੇ ਮੁਲਾਜ਼ਮਾਂ ਨੂੰ ਜਹਾਜ਼ ਦਾ ਮਲਬਾ ਬਰੁੰਕਿਲਡ ਨੇੜੇ ਹਾਈਵੇਅ 305 ਨਾਲ ਲੱਗਦੇ ਖੇਤਾਂ ਵਿਚ ਮਿਲਿਆ। ਹਾਦਸੇ ਵਿਚ ਜਹਾਜ਼ ਦੇ ਪਾਇਲਟ ਅਤੇ ਇਕ ਹੋਰ ਮੁਸਾਫਰ ਦੀ ਮੌਤ ਹੋ ਗਈ। ਦੋਹਾਂ ਵਿਅਕਤੀਆਂ ਦੀ ਉਮਰ 60 ਅਤੇ 41 ਸਾਲ ਸੀ।
ਲੋਕਾਂ ਨਾਲ ਮੁਲਾਕਾਤ ਕਰਨ ਲਈ ਯੈਲੋਨਾਈਫ ਪੁੱਜੇ ਟਰੂਡੋ
NEXT STORY