ਯੈਲੋਨਾਈਫ— ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੈਲੋਨਾਈਫ ਦੇ ਦੌਰੇ 'ਤੇ ਹਨ, ਜਿੱਥੇ ਉਹ ਜਨਤਾ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਕੈਨੇਡਾ ਦੀਆਂ ਹਥਿਆਰਬੰਦ ਫੌਜਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਕੈਨੇਡਾ ਦੇ ਉੱਤਰੀ ਹਿੱਸੇ ਦੇ ਦੌਰੇ ਦਾ ਇਹ ਟਰੂਡੋ ਦਾ ਦੂਜਾ ਦਿਨ ਹੈ ਅਤੇ ਪ੍ਰਧਾਨ ਮੰਤਰੀ ਵਜੋਂ ਟਰੂਡੋ ਦਾ ਟੈਰੇਟਰੀਜ਼ ਦਾ ਇਹ ਪਹਿਲਾ ਦੌਰਾ ਹੈ। ਉਹ ਉੱਤਰੀ-ਪੱਛਮੀ ਟੈਰੇਟਰੀਜ਼ ਦੇ ਪ੍ਰੀਮੀਅਰ ਬੌਬ ਮੈਕਲਿਓਡ ਨੂੰ ਵੀ ਮਿਲਣਗੇ। ਬੁੱਧਵਾਰ ਨੂੰ ਟਰੂਡੋ ਯੁਕੋਨ ਦੇ ਪ੍ਰੀਮੀਅਰ ਸੈਂਡੀ ਸਿਲਵਰ ਨੂੰ ਮਿਲੇ ਅਤੇ ਵੀਰਵਾਰ ਨੂੰ ਇਕੁਆਲੁਇਟ ਵਿਚ ਉਨ੍ਹਾਂ ਨੂਨਾਵਟ ਦੇ ਪ੍ਰੀਮੀਅਰ ਪੀਟਰ ਤਪਤੁਨਾ ਨਾਲ ਵੀ ਉਨ੍ਹਾਂ ਨੇ ਮੁਲਾਕਾਤ ਕੀਤੀ।
ਲੁਟੇਰੇ ਨੇ ਕਾਰ ਸਵਾਰ ਨੂੰ ਕੀਤਾ ਜ਼ਖਮੀ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
NEXT STORY