ਆਸਟਿਨ-ਅਮਰੀਕਾ ਦੇ ਟੈਕਸਾਸ 'ਚ ਇਕ ਡਾਕਟਰ ਦੇ ਕਲੀਨਿਕ 'ਚ ਕੁਝ ਲੋਕਾਂ ਨੂੰ ਕਥਿਤ ਤੌਰ 'ਤੇ ਬੰਧਕ ਬਣਾ ਲਿਆ ਗਿਆ। ਇਹ ਸਥਿਤੀ ਦੋ ਲੋਕਾਂ ਦੀ ਮੌਤ ਨਾਲ ਖਤਮ ਹੋ ਗਈ। ਪੁਲਸ ਨੇ ਦੱਸਿਆ ਕਿ ਸਵਾਟ ਦੀ ਟੀਮ ਨੂੰ ਮੰਗਲਵਾਰ ਦੇਰ ਰਾਤ ਦੋ ਲਾਸ਼ਾਂ ਮਿਲੀਆਂ। ਇਸ ਤੋਂ ਪਹਿਲਾਂ ਗੱਲਬਾਤ ਕਰਨ ਵਾਲੇ ਆਸਟਿਨ ਦੀ ਇਕ ਇਮਾਰਤ ਦੇ ਅੰਦਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਉਨ੍ਹਾਂ ਨੇ ਦੱਸਿਆ ਕਿ ਨੇੜੇ ਦੀਆਂ ਇਮਾਰਤਾਂ 'ਚੋਂ ਕੁਝ ਲੋਕਾਂ ਨੂੰ ਕੱਢ ਲਿਆ ਗਿਆ ਸੀ ਜਦਕਿ ਹੋਰਾਂ ਨੂੰ ਘਰਾਂ 'ਚ ਰਹਿਣ ਨੂੰ ਕਿਹਾ ਗਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਦੋ ਲੋਕਾਂ ਦੀ ਮੌਤ ਕਿਵੇਂ ਹੋਈ ਜਾਂ ਇਮਾਰਤ 'ਚ ਕੌਣ ਸੀ। ਪਰ ਇਕ ਗੱਲਬਾਤ ਕਰਨ ਵਾਲੇ ਨੂੰ ਲਾਊਡਸਪੀਕਰ 'ਤੇ ਇਹ ਕਹਿੰਦੇ ਹੋਏ ਸੁਣਿਆ ਗਿਆ ਮੈਂ ਤੁਹਾਡੀ ਇਸ ਦੇ ਰਾਹੀਂ ਕੰਮ ਕਰਨ 'ਚ ਮਦਦ ਕਰਨਾ ਚਾਹੁੰਦਾ ਹਾਂ ਤੁਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਇਆ ਹੈ। ਆਸਟਿਨ ਪੁਲਸ ਨੇ ਇਕ ਰਾਬਟ ਨੂੰ ਅੰਦਰ ਭੇਜਿਆ ਜਿਸ ਨੇ ਇਕ ਪੀੜਤ ਦੀ ਪਛਾਣ ਕੀਤੀ ਜਿਸ ਤੋਂ ਬਾਅਦ ਸਵਾਟ ਟੀਮ ਨੇ ਕਲੀਨਿਕ 'ਚ ਜਾਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਵਿਰੋਧੀ ਧਿਰ PDM ਨੇ ਇਮਰਾਨ ਸਰਕਾਰ ਨਾਲ ਗੱਲਬਾਤ ਕਰਨ ਤੋਂ ਕੀਤੀ ਨਾਂਹ
NEXT STORY