ਸਪੇਨ— ਮੋਰੱਕੋ ਸਮੁੰਦਰੀ ਫੌਜ ਨੇ ਕਿਸ਼ਤੀਆਂ ਰਾਹੀਂ ਭੂ-ਮੱਧ ਸਾਗਰ ਪਾਰ ਕਰਕੇ ਸਪੇਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 242 ਅਪ੍ਰਵਾਸੀਆਂ ਨੂੰ ਫੜਿਆ ਹੈ। ਅਧਿਕਾਰਕ ਪ੍ਰੈੱਸ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 50 ਔਰਤਾਂ ਅਤੇ 12 ਬੱਚਿਆਂ ਸਮੇਤ 242 ਨੂੰ ਕਈ ਕੰਮ ਚਲਾਊ ਕਿਸ਼ਤੀਆਂ 'ਚੋਂ ਕੱਢਿਆ ਗਿਆ।
ਪ੍ਰੈੱਸ ਏਜੰਸੀ ਨੇ ਕਿਹਾ,''ਅਪ੍ਰਵਾਸੀਆਂ ਨੂੰ ਸੁਰੱਖਿਅਤ ਤਟ 'ਤੇ ਲਿਆਂਦਾ ਗਿਆ, ਇਨ੍ਹਾਂ 'ਚੋਂ ਕੁਝ ਦੀ ਸਿਹਤ ਠੀਕ ਨਹੀਂ ਹੈ।'' ਕੌਮਾਂਤਰੀ ਆਰਗੇਨਾਇਜ਼ੇਸ਼ਨ ਫਾਰ ਮਾਈਗ੍ਰੇਸ਼ਨ ਮੁਤਾਬਕ ਹੁਣ ਤਕ 15,000 ਤੋਂ ਵਧੇਰੇ ਅਜਿਹੇ ਅਪ੍ਰਵਾਸੀ ਸਪੇਨ ਸਰਹੱਦ 'ਚ ਦਾਖਲ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 12,000 ਸਮੁੰਦਰੀ ਰਸਤੇ ਤੋਂ ਆਏ ਹਨ। ਅਜਿਹਾ ਕਰਨ ਦੀ ਕੋਸ਼ਿਸ਼ 'ਚ 200 ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਵੀ ਗੁਆਈ।
ਅਫਗਾਨਿਸਤਾਨ 'ਚ ਕਾਰ ਬੰਬ ਧਮਾਕੇ 'ਚ 4 ਸੁਰੱਖਿਆ ਅਧਿਕਾਰੀ ਹਲਾਕ
NEXT STORY