ਵਾਸ਼ਿੰਗਟਨ (ਪੀ. ਟੀ) : ਭਾਰਤੀ-ਅਮਰੀਕੀ ਅਰੁਣਾ ਮਿਲਰ ਅਤੇ ਵਿਵੇਕ ਮਲਕ ਨੇ ਕ੍ਰਮਵਾਰ ਅਮਰੀਕੀ ਰਾਜਾਂ ਮੈਰੀਲੈਂਡ ਅਤੇ ਮਿਸੂਰੀ ਦੇ ਲੈਫਟੀਨੈਂਟ ਗਵਰਨਰ ਅਤੇ ਖਜ਼ਾਨਚੀ ਵਜੋਂ ਸਹੁੰ ਚੁੱਕੀ। ਦੋਵਾਂ ਨੇ ਇਨ੍ਹਾਂ ਸੂਬਿਆਂ ਵਿਚ ਅਹੁਦੇ ਦੀ ਸਹੁੰ ਚੁੱਕਣ ਵਾਲੇ ਪਹਿਲੇ ਕਾਲੇ ਬਣ ਕੇ ਇਤਿਹਾਸ ਰਚਿਆ। ਡੈਮੋਕਰੇਟ ਅਰੁਣਾ ਮਿਲਰ ਨੇ ਬੁੱਧਵਾਰ ਨੂੰ ਸੂਬੇ ਦੀ ਰਾਜਧਾਨੀ ਅੰਨਾਪੋਲਿਸ 'ਚ ਅਹੁਦੇ ਦੀ ਸਹੁੰ ਚੁੱਕੀ ਜਦਕਿ ਰਿਪਬਲਿਕਨ ਵਿਵੇਕ ਮਲਕ ਨੇ ਮਿਸੂਰੀ 'ਚ ਅਹੁਦੇ ਦੀ ਸਹੁੰ ਚੁੱਕੀ। 58 ਸਾਲਾ ਮਿਲਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ, ਜੋ ਭਾਰਤ ਤੋਂ ਅਮਰੀਕਾ ਆ ਕੇ ਵੱਸ ਗਿਆ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਅਧਿਆਪਕਾਂ ਦੇ ਦੇਖ ਕੇ ਉੱਡੇ ਹੋਸ਼
ਦੁਨੀਆ ਦਾ ਸਭ ਤੋਂ ਭੇਤਭਰਿਆ ਸਥਾਨ, ਜਿਥੇ ਕੰਮ ਨਹੀਂ ਕਰਦੀ ਗ੍ਰੈਵੀਟੇਸ਼ਨਲ ਫੋਰਸ
NEXT STORY