ਲੰਡਨ— ਮੈਨਚੇਸਟਰ ਆਤਮਘਾਤੀ ਹਮਲੇ 'ਚ ਬ੍ਰਿਟੇਨ ਪੁਲਸ ਨੇ ਛਾਪੇਮਾਰੀ ਕਰ ਕੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰੇਟਰ ਮੈਨਚੇਸਟਰ ਪੁਲਸ ਨੇ ਦੱਸਿਆ ਕਿ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ 19 ਅਤੇ 25 ਸਾਲ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦੇ ਮੁੱਖ ਹਮਲਾਵਰ ਸਲਮਾਨ ਆਬਦੀ ਦੇ ਪੁਰਾਣੇ ਘਰ 'ਚ ਛਾਪੇਮਾਰੀ ਦੌਰਾਨ 19 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਮੋਸ ਇਲਾਕੇ ਵਿਚ ਛਾਪੇਮਾਰੀ ਕਰ ਕੇ 25 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ।
ਬ੍ਰਿਟੇਨ ਦੀ ਨੈਸ਼ਨਲ ਹੈੱਲਥ ਸਰਵਿਸੇਜ਼ ਨੇ ਕਿਹਾ ਕਿ ਵੱਡੇ ਪੱਧਰ 'ਤੇ ਮੁਹਿੰਮ ਜਾਰੀ ਹੈ। ਦੱਸਣ ਯੋਗ ਹੈ ਕਿ ਅਮਰੀਕੀ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦੇ ਸ਼ੋਅ ਤੋਂ ਬਾਅਦ ਮੈਨਚੇਸਟਰ 'ਚ ਬੰਬ ਧਮਾਕਾ ਹੋਇਆ, ਇਹ ਧਮਾਕਾ ਬੀਤੇ ਸੋਮਵਾਰ ਦੀ ਰਾਤ ਨੂੰ ਤਕਰੀਬਨ 10.30 ਵਜੇ ਹੋਇਆ। ਇਸ ਧਮਾਕੇ 'ਚ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਅਤੇ 22 ਲੋਕਾਂ ਦੀ ਮੌਤ ਹੋ ਗਈ ਅਤੇ 116 ਤੋਂ ਵਧ ਜ਼ਖਮੀ ਹੋਏ ਹਨ। ਇਸ ਹਮਲੇ ਦੇ ਸੰਬੰਧ 'ਚ ਪੁਲਸ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਸ ਨੇ ਕੱਲ ਭਾਵ ਸੋਮਵਾਰ ਨੂੰ ਹਮਲਾਵਰ ਦੀ ਹਮਲੇ ਦੌਰਾਨ ਦੀ ਤਸਵੀਰ ਜਾਰੀ ਕੀਤੀ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਇਟਲੀ ਦੇ ਭੂਚਾਲ ਕਾਰਨ ਤਬਾਹ ਹੋਏ ਖੇਤਰ ਦਾ ਦੌਰਾ (ਦੇਖੋ ਤਸਵੀਰਾਂ)
NEXT STORY