ਖੋਸਤ - ਸਥਾਨਕ ਪੁਲਸ ਨੇ ਦੱਸਿਆ ਹੈ ਕਿ ਪੂਰਬੀ ਅਫਗਾਨਿਸਤਾਨ ਦੇ ਖੋਸਤ ਸੂਬੇ ’ਚ ਇਕ ਸੜਕ ਹਾਦਸੇ ’ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਅਤੇ ਤਿੰਨ ਹੋਰ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਸੂਬਾਈ ਪੁਲਸ ਦੇ ਬੁਲਾਰੇ ਤਾਹਿਰ ਅਹਰਾਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਾਜਧਾਨੀ ਕਾਬੁਲ ਨੂੰ ਪੂਰਬੀ ਸੂਬਿਆਂ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਸੂਬੇ ਦੇ ਨਾਦਿਰ ਸ਼ਾਹ ਕੋਟ ਜ਼ਿਲ੍ਹੇ ਦੇ ਬਾਹਰੀ ਹਿੱਸੇ 'ਤੇ ਦੋ ਯਾਤਰੀ ਵਾਹਨਾਂ ਦੀ ਟੱਕਰ ਹੋਣ 'ਤੇ ਹਾਦਸਾ ਵਾਪਰਿਆ। ਅਫਗਾਨਿਸਤਾਨ ’ਚ ਖਰਾਬ ਸੜਕਾਂ, ਲਾਪਰਵਾਹੀ ਨਾਲ ਡਰਾਈਵਿੰਗ, ਚੁਣੌਤੀਪੂਰਨ ਖੇਤਰ, ਓਵਰਲੋਡਿੰਗ, ਓਵਰਟੇਕਿੰਗ ਅਤੇ ਤੇਜ਼ ਰਫਤਾਰ ਕਾਰਨ ਸੜਕ ਹਾਦਸੇ ਆਮ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, ਅਫਗਾਨਿਸਤਾਨ ’ਚ ਪਿਛਲੇ ਸਾਲ 4,270 ਸੜਕ ਹਾਦਸਿਆਂ ’ਚ ਲਗਭਗ 2,000 ਲੋਕਾਂ ਦੀ ਜਾਨ ਚਲੀ ਗਈ ਅਤੇ ਲਗਭਗ 6,000 ਹੋਰ ਜ਼ਖਮੀ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ’ਚ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ ’ਚ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਟੇਕਆਫ ਤੋਂ ਤੁਰੰਤ ਬਾਅਦ ਹੈਲੀਕਾਪਟਰ ਕਰੈਸ਼, 6 ਲੋਕਾਂ ਦੀ ਮੌਤ, ਕਈ ਜ਼ਖਮੀ
NEXT STORY