ਪੇਸ਼ਾਵਰ (ਬਿਊਰੋ)– ਪਾਕਿਸਤਾਨ ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ਦੇ ਕੋਲ ਤਾਲਿਬਾਨ ਦੇ ਪੁਰਾਣੇ ਗੜ੍ਹ ’ਚ 2 ਅੱਤਵਾਦੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ’ਚ 4 ਫੌਜੀ ਤੇ 2 ਅੱਤਵਾਦੀ ਮਾਰੇ ਗਏ।
ਫੌਜ ਨੇ ਇਕ ਬਿਆਨ ’ਚ ਦੱਸਿਆ ਕਿ ਉੱਤਰ-ਪੱਛਮ ’ਚ ਟਾਂਕ ਜ਼ਿਲ੍ਹੇ ’ਚ ਪਹਿਲਾ ਛਾਪਾ ਮਾਰਿਆ ਗਿਆ, ਜਿਥੇ 2 ਅੱਤਵਾਦੀ ਮਾਰੇ ਗਏ। ਦੂਜਾ ਛਾਪਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਮਾਰਿਆ ਗਿਆ, ਜਿਥੇ 4 ਫੌਜੀ ਮਾਰੇ ਗਏ ਤੇ ਇਕ ਅੱਤਵਾਦੀ ਨੂੰ ਫੜਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਕਰਾਚੀ 'ਚ ਨਵੇਂ ਸਾਲ ਦੇ ਜਸ਼ਨ 'ਚ ਹਵਾਈ ਫਾਇਰਿੰਗ ਨਾਲ ਬੱਚੇ ਦੀ ਮੌਤ, 18 ਜ਼ਖਮੀ
ਫੌਜ ਨੇ ਦੱਸਿਆ ਕਿ ਦੋਵਾਂ ਹੀ ਟਿਕਾਣਿਆਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਫੌਜ ਨੇ ਮਾਰੇ ਗਏ ਫੌਜੀਆਂ ਤੇ ਫੜੇ ਗਏ ਅੱਤਵਾਦੀ ਦੇ ਸਬੰਧ ’ਚ ਕੋਈ ਜਾਣਕਾਰੀ ਨਹੀਂ ਕੀਤੀ ਹੈ। ਉੱਤਰੀ ਵਜ਼ੀਰਿਸਤਾਨ ਦਹਾਕਿਆਂ ਤਕ ਅੱਤਵਾਦੀਆਂ ਦਾ ਗੜ੍ਹ ਰਿਹਾ ਹੈ।
ਪੇਸ਼ਾਵਰ ’ਚ ਦਸੰਬਰ, 2014 ’ਚ ਫੌਜ ਵਲੋਂ ਸੰਚਾਲਿਤ ਇਕ ਸਕੂਲ ’ਤੇ ਹਮਲੇ ਤੋਂ ਬਾਅਦ ਫੌਜ ਨੇ ਇਸ ਖੇਤਰ ’ਚ ਇਕ ਵਿਆਪਕ ਮੁਹਿੰਮ ਚਲਾਈ ਸੀ। ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ ਸੀ, ਜਿਸ ’ਚ 147 ਲੋਕ ਮਾਰੇ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਓਮੀਕਰੋਨ ਦੀ ਦਹਿਸ਼ਤ ਵਿਚਕਾਰ ਵਿਕਟੋਰੀਆ 'ਚ ਕੋਰੋਨਾ ਦੇ 7 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ
NEXT STORY